ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ 40 ਸਾਲਾਂ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਉਹ ਮਾਨਸਾ ਗਏ ਸਨ ਅਤੇ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਵਿਚ ਗਾਇਕ ਦੀ ਜਾਨ ਚਲੀ ਗਈ।

ਗਾਇਕ ਦੀ ਮੌਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਾ। ਦੱਸ ਦੇਈਏ ਕਿ ਹਰਮਨ ਸਿੱਧੂ ਦਾ ਮਿਸ ਪੂਜਾ ਨਾਲ ਵੀ ਕਈ ਗੀਤ ਗਾਏ, ਜਿਨ੍ਹਾਂ ਵਿਚੋਂ ਗੀਤ “ਕਾਗਜ਼ ਜਾ ਪਿਆਰ” ਬਹੁਤ ਹਿੱਟ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਮੇਲਾ’, ‘ਮੋਬਾਈਲ’, ‘ਪੇਪਰ ਤੇ ਪਿਆਰ’, ‘ਪੈ ਗਿਆ ਪਿਆਰ’, ‘ਖੇਤੀ’ ਵਰਗੇ ਕਈ ਮਸ਼ਹੂਰ ਗੀਤ ਗਾਏ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਅੱਧੀਂ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ
ਦੱਸ ਦੇਈਏ ਕਿ ਦੱਸ ਦੇਈਏ ਕਿ ਇਸ ਸਾਲ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ। ਬਹੁਤ ਸਾਰੇ ਕਲਾਕਾਰ ਇਸ ਦੁਨੀਆ ਨੂੰ ਅਲਵਿਦ ਆਖ ਗਏ, ਜਿਨ੍ਹਾਂ ਵਿਚੋਂ ਅਦਾਕਾਰ ਜਸਵਿੰਦਰ ਭੱਲਾ, ਰਾਜਵੀਰ ਜਵੰਧਾ, ਗਾਇਕ ਗੁਰਮੀਤ ਮਾਨ, ਗੀਤਕਾਰ ਸੇਵਕ ਬਰਾੜ, ਗੀਤਕਾਰ ਨਿੰਮਾ ਲੋਹਾਰਕਾ ਤੇ ਸੰਗੀਤਕਾਰ ਚਰਨਜੀਤ ਆਹੂਜਾ ਦੇ ਨਾਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























