ਮਹਾਰਾਸ਼ਟਰ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਸੋਲਾਪੁਰ ਜ਼ਿਲ੍ਹੇ ਦੇ ਬਾਰਸ਼ੀ ਤਾਲੁਕਾ ਦੇ ਬੋਰਗਾਂਵ ਦੇ ਇੱਕ ਪਿਆਜ਼ ਕਿਸਾਨ ਰਾਜੇਂਦਰ ਤੁਕਾਰਾਮ ਚਵਾਨ ਨੇ ਹਾਲ ਹੀ ਵਿੱਚ 512 ਕਿਲੋ ਪਿਆਜ਼ ਵੇਚਣ ਲਈ ਸੋਲਾਪੁਰ APMC ਮੰਡੀ ਵਿੱਚ 70 ਕਿਲੋਮੀਟਰ ਦਾ ਸਫ਼ਰ ਕਰਕੇ ਪਹੁੰਚਿਆ ਸੀ ਉੱਥੇ ਉਸ ਦਾ ਪਿਆਜ਼ ਮਹਿਜ਼ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਸਾਰੀਆਂ ਕਟੌਤੀਆਂ ਤੋਂ ਬਾਅਦ ਚਵਾਨ ਨੂੰ ਸਿਰਫ 2.49 ਰੁਪਏ ਮਿਲੇ ਅਤੇ ਉਹ ਵੀ ਪੋਸਟ ਡੇਟਿਡ ਚੈੱਕ ਦੇ ਰੂਪ ਵਿੱਚ। ਜਿਸ ਨੂੰ ਉਹ 15 ਦਿਨਾਂ ਬਾਅਦ ਹੀ ਛੁਡਾ ਸਕੇਗਾ। 49 ਪੈਸੇ ਦੀ ਬਕਾਇਆ ਰਾਸ਼ੀ ਚੈੱਕ ਵਿੱਚ ਨਹੀਂ ਲਿਖੀ ਗਈ। ਕਿਉਂਕਿ ਬੈਂਕ ਲੈਣ-ਦੇਣ ਆਮ ਤੌਰ ‘ਤੇ ਰਾਊਂਡ ਫਿਗਰ ‘ਚ ਹੁੰਦਾ ਹੈ। ਚਵਾਨ ਨੂੰ ਇਹ ਬਕਾਇਆ ਕਾਰੋਬਾਰੀ ਤੋਂ ਇਕੱਠਾ ਕਰਨਾ ਹੋਵੇਗਾ।
ਇੱਕ ਰਿਪੋਰਟ ਮੁਤਾਬਕ ਚਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਆਜ਼ ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਮਿਲੀ ਹੈ। ਏਪੀਐਮਸੀ ਵਪਾਰੀ ਨੇ ਕੁੱਲ 512 ਰੁਪਏ ਦੀ ਰਕਮ ਵਿੱਚੋਂ ਟਰਾਂਸਪੋਰਟੇਸ਼ਨ ਚਾਰਜਿਜ਼, ਹੈੱਡ-ਲੋਡਿੰਗ ਅਤੇ ਵਜ਼ਨ ਚਾਰਜਿਜ਼ ਲਈ 509.50 ਰੁਪਏ ਕੱਟ ਲਏ। ਇਸ ਤਰ੍ਹਾਂ ਉਸ ਨੂੰ ਸਿਰਫ਼ 2.49 ਪੈਸੇ ਮਿਲੇ ਹਨ। ਚਵਾਨ ਨੇ ਕਿਹਾ ਕਿ ਪਿਛਲੇ ਸਾਲ ਪਿਆਜ਼ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਸੀ। ਬੀਜਾਂ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਕੀਮਤ ਪਿਛਲੇ 3-4 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਇਸ ਵਾਰ ਉਸ ਨੂੰ ਸਿਰਫ਼ 500 ਕਿਲੋ ਪਿਆਜ਼ ਉਗਾਉਣ ਲਈ 40,000 ਰੁਪਏ ਦਾ ਖਰਚਾ ਆਇਆ।
ਚਵਾਨ ਤੋਂ ਪਿਆਜ਼ ਖਰੀਦਣ ਵਾਲੇ ਸੋਲਾਪੁਰ ਏਪੀਐਮਸੀ ਵਪਾਰੀ ਨਾਸਿਰ ਖਲੀਫਾ ਨੇ 2 ਰੁਪਏ ਦਾ ਪੋਸਟ-ਡੇਟ ਚੈੱਕ ਜਾਰੀ ਕਰਨ ‘ਤੇ ਕਿਹਾ ਕਿ ਰਸੀਦ ਅਤੇ ਚੈੱਕ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕੰਪਿਊਟਰ ਨਾਲ ਜੋੜਿਆ ਗਿਆ ਹੈ। ਇਸ ਕਾਰਨ ਚਵਾਨ ਨੂੰ ਪੋਸਟ ਡੇਟਿਡ ਚੈੱਕ ਜਾਰੀ ਕੀਤਾ ਗਿਆ। ਚੈੱਕ ‘ਤੇ ਰਕਮ ਦੀ ਪਰਵਾਹ ਕੀਤੇ ਬਿਨਾਂ, ਅਜਿਹੀਆਂ ਛੋਟੀਆਂ ਰਕਮਾਂ ਲਈ ਚੈੱਕ ਪਹਿਲਾਂ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਬਰਖਾਸਤ DSP ਬਲਵਿੰਦਰ ਸੇਖੋਂ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ, 2,000 ਰੁ. ਜੁਰਮਾਨਾ ਵੀ
ਸੂਰਿਆ ਟਰੇਡਰਜ਼ ਦੇ ਮਾਲਕ ਖਲੀਫਾ ਨੇ ਦੱਸਿਆ ਕਿ ਵਿਕਰੀ ਲਈ ਲਿਆਂਦੇ ਪਿਆਜ਼ ਦੀ ਕੁਆਲਿਟੀ ਖਰਾਬ ਹੈ। ਇਸ ਤੋਂ ਪਹਿਲਾਂ ਚਵਾਨ ਨੇ ਚੰਗੀ ਕੁਆਲਿਟੀ ਦਾ ਪਿਆਜ਼ ਲਿਆਂਦਾ ਸੀ, ਇਸ ਲਈ ਉਸ ਨੂੰ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭਾਅ ਦਿੱਤਾ ਗਿਆ ਸੀ। ਬਾਅਦ ਵਿਚ ਉਹ ਪਿਆਜ਼ ਦੀ ਇਕ ਹੋਰ ਖੇਪ ਲੈ ਕੇ ਆਇਆ, ਜਿਸ ਦੀ ਕੀਮਤ ਉਸ ਨੂੰ 14 ਰੁਪਏ ਪ੍ਰਤੀ ਕਿਲੋ ਮਿਲੀ। ਘਟੀਆ ਕੁਆਲਿਟੀ ਦੇ ਪਿਆਜ਼ ਦੀ ਆਮ ਤੌਰ ‘ਤੇ ਮੰਗ ਨਹੀਂ ਹੁੰਦੀ। ਜਦੋਂ ਕਿ ਮਾਹਿਰਾਂ ਅਨੁਸਾਰ ਕਿਸਾਨਾਂ ਦੀ ਪੈਦਾਵਾਰ ਦਾ ਸਿਰਫ਼ 25 ਫੀਸਦੀ ਹੀ ਉੱਚ ਗੁਣਵੱਤਾ ਵਾਲਾ ਪਿਆਜ਼ ਹੈ। ਜਦੋਂ ਕਿ ਲਗਭਗ 30 ਫੀਸਦੀ ਝਾੜ ਦਰਮਿਆਨੀ ਕੁਆਲਿਟੀ ਦਾ ਹੈ ਅਤੇ ਬਾਕੀ ਘਟੀਆ ਕੁਆਲਿਟੀ ਦੇ ਪਿਆਜ਼ ਦਾ ਹੈ। ਇਸ ਸਾਲ ਪਿਆਜ਼ ਦੀ ਬੰਪਰ ਫਸਲ ਹੋਣ ਕਾਰਨ ਥੋਕ ਮੁੱਲ ਪਹਿਲਾਂ ਹੀ 70 ਫੀਸਦੀ ਤੱਕ ਹੇਠਾਂ ਆ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: