ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮਹਿੰਗੇ ਪੈਟਰੋਲ ਤੇ ਡੀਜ਼ਲ ਖਿਲਾਫ ਮੰਗਲਵਾਰ ਨੂੰ ਸਮਰਾਲਾ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀ ਕੀਮਤਾਂ ਅਤੇ ਖੇਤੀ ਲਈ ਅੱਠ ਘੰਟੇ ਬਿਜਲੀ ਨਾ ਮਿਲਣ ਕਾਰਨ ਕਿਸਾਨ ਗੁੱਸੇ ਵਿੱਚ ਹਨ। ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਇਹ ਰੋਸ ਮਾਰਚ ਬੋਂਦਲੀ ਸਥਿਤ ਮਾਲਵਾ ਕਾਲਜ ਕੈਂਪਸ ਤੋਂ ਇਹ ਰੋਸ ਮਾਰਚ ਕੱਢ ਕੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਰਾਜੇਵਾਲ ਨੇ ਕਿਹਾ ਕਿ ਸਰਕਾਰ ਚਾਹੇ ਕੇਂਦਰ ਦ ਜਾਂ ਸੂਬੇ ਦੀ ਹੋਵੇ। ਸਾਰੀਆਂ ਸਰਕਾਰਾਂ ਪੈਟਰੋਲ, ਡੀਜ਼ਲ, ਰਸੋਈ ਗੈਸ ‘ਤੇ ਵੈਟ ਅਤੇ ਐਕਸਾਈਜ਼ ਡਿਊਟੀ ਲਗਾ ਕੇ ਆਪਣੇ ਖਜ਼ਾਨੇ ਭਰਨ ਵਿਚ ਰੁੱਝੀਆਂ ਹੋਈਆਂ ਹਨ। ਨਤੀਜੇ ਵਜੋਂ ਖੇਤੀਬਾੜੀ, ਟ੍ਰਾਂਸਪੋਰਟ ਅਤੇ ਉਦਯੋਗ ਵਿਚ ਮਹਿੰਗਾਈ ਦੇ ਕਾਰਨ ਰੌਲਾ ਪੈ ਗਿਆ ਹੈ। ਰਾਜੇਵਾਲ ਨੇ ਕਿਹਾ ਕਿ ਕੜਾਕੇ ਦੀ ਗਰਮੀ ਦੌਰਾਨ ਝੋਨੇ ਦੇ ਖੇਤਾਂ ਵਿਚ ਪਾਣੀ ਨਹੀਂ ਰੁਕਦਾ, ਦਿਨ ਵਿਚ ਸਿਰਫ ਚਾਰ ਤੋਂ ਪੰਜ ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਝੋਨੇ ਦੀ ਕਾਸ਼ਤ ਵਿਚ ਮੁਸ਼ਕਲ ਆ ਰਹੀ ਹੈ।
ਕਿਸਾਨਾਂ ਕੋਲ ਮਹਿੰਗੇ ਡੀਜ਼ਲ ਖਰੀਦਣ ਲਈ ਪੈਸੇ ਨਹੀਂ ਹਨ। ਇਸ ਬਾਰੇ ਨਾ ਸਿਰਫ ਕਿਸਾਨ ਬਲਕਿ ਆਮ ਲੋਕ ਵੀ ਬਹੁਤ ਨਾਰਾਜ਼ ਹਨ। ਜੇ ਸਰਕਾਰ ਇਸ ਦਿਸ਼ਾ ਵਿਚ ਰਾਹਤ ਨਹੀਂ ਦਿੰਦੀ ਤਾਂ ਲੋਕ ਭੜਕ ਜਾਣਗੇ।
ਇਹ ਵੀ ਪੜ੍ਹੋ : ਫਿਲਮੀ ਕਹਾਣੀ ਤੋਂ ਘੱਟ ਨਹੀਂ 10 ਸਾਲਾਂ ਤੋਂ ਵਿਛੜੇ ਮਾਂ-ਪੁੱਤ ਦਾ ਮਿਲਾਪ- ਮੇਲੇ ‘ਚ ਗੁੰਮ ਹੋਏ ਪੁੱਤ ਨੂੰ ਮਿਲ ਕੇ ਨਿਕਲੇ ਮਾਂ ਦੇ ਹੰਝੂ
ਰਾਜੇਵਾਲ ਨੇ ਮੰਗਲਵਾਰ ਸਵੇਰੇ 10 ਵਜੇ ਕਿਸਾਨਾਂ ਨੂੰ ਆਪਣੇ ਟਰੈਕਟਰਾਂ ਨਾਲ ਵੱਡੀ ਗਿਣਤੀ ਵਿੱਚ ਮਾਲਵਾ ਕਾਲਜ ਬੌਂਦਲੀ ਪਹੁੰਚਣ ਦੀ ਅਪੀਲ ਕੀਤੀ। ਕਿਸਾਨਾਂ ਨੂੰ ਟੋਚਨ ਵੀ ਟਰੈਕਟਰਾਂ ਦੇ ਨਾਲ ਲਿਆਉਣ ਲਈ ਵੀ ਕਿਹਾ ਗਿਆ ਹੈ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਮਹਿੰਗੇ ਡੀਜ਼ਲ ਨਾਲ ਹਾਲਤ ਅਜਿਹੀ ਹੋ ਗਈ ਹੈ ਕਿ ਹੁਣ ਟਰੈਕਟਰਾਂ ਨੂੰ ਵੀ ਇਕ-ਦੂਜੇ ਨਾਲ ਜੋੜ ਕੇ ਖਿੱਚਣਾ ਪਏਗਾ।