ਲੁਧਿਆਣਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ‘ਤੇ ਲੱਗ ਰਿਹਾ ਹੈ ਕਿ ਲੋਕਾਂ ਵਿੱਚ ਪੁਲਿਸ ਦਾ ਖੌਫ ਖਤਮ ਹੋ ਚੁੱਕਾ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਔਰਤ ਦੀ ਮਦਦ ਲਈ ਗਏ ਪੁਲਿਸ ਚੌਂਕੀ ਦੇ ਇੰਚਾਰਜ ਥਾਣੇਦਾਰ ਨੂੰ ਵਿਰੋਧੀ ਧਿਰ ਨੇ ਨਾ ਸਿਰਫ ਕੱਟਿਆ, ਸਗੋਂ ਉਸ ਦੀ ਸਰਕਾਰੀ ਰਿਵਾਲਵਰ ਵੀ ਖੋਹ ਲਈ।
ਹਮਲਾਵਰ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ ਪਰ ਸਿਪਾਹੀ ਦੀ ਸੂਝਬੂਝ ਅਤੇ ਔਰਤਾਂ ਦੇ ਵਿੱਚ ਪੈਣ ਨਾਲ ਉਸ ਦੀ ਜਾਨ ਬਚੀ ਹੈ। ਦੇ ਵਿੱਚ ਡਿੱਗਣ ਕਾਰਨ ਉਸਦੀ ਜਾਨ ਬਚ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਣੇ 5 ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕੀਤਾ ਹੈ। ਪੁਲਿਸ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਗੋਬਿੰਦਗੜ ਨਿਵਾਸੀ ਅਮਨਦੀਪ ਕੌਰ ਨੇ ਹੈਲਪਲਾਈਨ ਨੰਬਰ 112 ‘ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਚੌਕੀ ਇੰਚਾਰਜ ਜਲਾਲਦੀਵਾਲ ਏਐਸਆਈ ਗੁਰਸੇਵਕ ਸਿੰਘ ਤੇ ਕਾਂਸਟੇਬਲ ਹਰਮਿੰਦਰ ਸਿੰਘ, ਗੋਬਿੰਦਗੜ੍ਹ ਪਹੁੰਚੇ। ਅਮਨਦੀਪ ਕੌਰ ਉਸ ਦਾ ਬਜ਼ੁਰਗ ਪਿਤਾ ਸੜਕ ‘ਤੇ ਖੜ੍ਹੇ ਸਨ, ਜਿਨ੍ਹਾਂ ਦੱਸਿਆ ਕਿ ਉਸਦੇ ਸਹੁਰੇ ਉਸ ਦਾ ਬਾਲਗ ਪੁੱਤਰ ਖੋਹ ਕੇ ਚਾਚੇ ਸਹੁਰੇ ਹਰਬੰਸ ਸਿੰਘ ਦੇ ਘਰ ਲੈ ਗਏ ਹਨ।
ਜਦੋਂ ਉਹ ਹਰਬੰਸ ਸਿੰਘ ਦੇ ਘਰ ਪਹੁੰਚੇ ਅਤੇ ਪੁੱਛ ਪੜਤਾਲ ਕੀਤੀ ਤਾਂ ਉਥੇ ਮੌਜੂਦ ਲੋਕ ਉਸ ਨਾਲ ਉਲਝਣ ਲੱਗ ਪਏ। ਮਾਮਲਾ ਇੰਨਾ ਵੱਧ ਗਿਆ ਕਿ ਹਮਲਾਵਰਾਂ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਜ਼ਮੀਨ ‘ਤੇ ਲਿਟਾ ਕੇ ਕੁੱਟਿਆ। ਇਸ ਤੋਂ ਬਾਅਦ ਉਹ ਉਸ ਨੂੰ ਧੂਹ ਕੇ ਅੰਦਰ ਲੈ ਕਗਏ ਅਤੇ ਉਥੇ ਉਨ੍ਹਾਂ ਨਾਲ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਸਰਕਾਰੀ ਰਿਵਾਲਵਰ ਵੀ ਖੋਹ ਲਈ।
ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਆਪਣੇ ਹੱਥਾਂ ਵਿੱਚ ਡੰਡੇ ਫੜੇ ਹੋਏ ਸਨ ਅਤੇ ਕਹਿ ਰਹੇ ਸਨ ਕਿ ਥਾਣੇਦਾਰ ਨੂੰ ਮਾਰ ਕੇ ਗਲੀ ਵਿੱਚ ਟੰਗਣਾ ਹੈ ਅਤੇ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਵੱ ਵਧੇ ਤਾਂ ਉਥੇ ਮੌਜੂਦ ਔਰਤਾਂ ਨੇ ਰੋਕਦੇ ਹੋਏ ਕਿਹਾ ਕਿ ਜੇਕਰ ਮਰ ਗਏ ਤਾਂ ਸਾਡਾ ਪਿੱਛਾ ਨਹੀਂ ਛੁੱਟੇਗਾ ਤਾਂ ਵੀ ਉਹ ਲੋਕ ਉਸ ਨੂੰ ਢਿੱਡ ਤੇ ਪਿੱਠ ਵਿੱਚ ਲੱਤਾਂ ਤੇ ਘਸੁੰਨਾਂ ਨਾਲ ਕੁੱਟਦੇ ਰਹੇ।
ਇਸ ਦੌਰਾਨ ਕਾਂਸਟੇਬਲ ਹਰਮਿੰਦਰ ਸਿੰਘ ਨੇ ਮੋਬਾਈਲ ਤੋਂ ਚੌਂਕੀ ਵਿੱਚ ਫੋਨ ਕੀਤਾ। ਜਦੋਂ ਹਮਲਾਵਰਾਂ ਨੇ ਪੁਲਿਸ ਦੀ ਕਾਰ ਦਾ ਹੂਟਰ ਸੁਣਿਆ ਤਾਂ ਉਹ ਮੌਕੇ ਤੋਂ ਭੱਜ ਗਏ ਅਤੇ ਉਨ੍ਹਾਂ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਪੁਲਿਸ ਵਾਲਾ ਨਿਕਲਿਆ ਚੋਰ- ਕਾਂਸਟੇਬਲ ਨੇ ਸਾਥੀਆਂ ਨਾਲ ਖੋਹਿਆ ਮੋਬਾਈਲ, ਫਿਰ ਬਾਈਕ ਨਾਲ ਧੂਹ ਕੇ ਲੈ ਗਿਆ ਬੱਚਾ
ਪੁਲਿਸ ਨੇ ਥਾਣਾ ਸਦਰ ਰਾਏਕੋਟ ਵਿੱਚ ਤਿੰਨ ਭਰਾਵਾਂ ਹਰਬੰਸ ਸਿੰਘ, ਨਿਰਮਲ ਸਿੰਘ, ਬੰਤ ਸਿੰਘ, ਮਨਦੀਹ ਸਿੰਘ, ਸੁਖਰਾਜ ਸਿੰਘ, ਲਖਵੀਰ ਸਿੰਘ, ਦਰਸਪ੍ਰੀਤ ਸਿੰਘ, ਗੁਰਮੇਲ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਸਿੰਘ, ਜਗਰਾਜ ਸਿੰਘ, ਪਿਰਤਾ ਸਿੰਘ ਵਾਸੀ ਗੋਬਿੰਦਗੜ, ਸੰਦੀਪ ਸਿੰਘ ਵਾਸੀ ਸੰਦੋੜ, ਕੁਲਦੀਪ ਕੌਰ, ਜਸਵਿੰਦਰ ਕੌਰ, ਅਰਸ਼ਪ੍ਰੀਤ ਕੌਰ ਨਿਵਾਸੀ ਧਨੇਰ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਹਰਬੰਸ ਸਿੰਘ, ਜਗਰਾਜ ਸਿੰਘ, ਹਰਪ੍ਰੀਤ ਸਿੰਘ, ਹਰਸ਼ਪ੍ਰੀਤ ਕੌਰ ਤੇ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।