ਬਠਿੰਡਾ : ਪੰਜਾਬ ‘ਚ ਪਹਿਲੀ ਵਾਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਨੇ ਆਪਣਾ ਲਿੰਗ ਤਬਦੀਲ ਕੀਤਾ ਹੈ। ਬਠਿੰਡਾ ਪੁਲਿਸ ‘ਚ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਆਪਣਾ ਆਪਰੇਸ਼ਨ ਕਰਵਾ ਕੇ ਔਰਤ ਤੋਂ ਮਰਦ ਬਣ ਗਈ ਹੈ। ਡਿਪਟੀ ਕਮਿ਼ਸ਼ਨਰ ਦਫ਼ਤਰ ਵੱਲੋ ਲਿੰਗ ਬਦਲੀ ਦਾ ਆਪ੍ਰੇਸ਼ਨ ਕਰਨ ਵਾਲੇ ਹਸਪਤਾਲ ਦੀ ਰਿਪੋਰਟ ਦੇ ਅਧਾਰ ’ਤੇ ਕਾਂਸਟੇਬਲ ਦੇ ਨਾਮ ਤੇ ਲਿੰਗ ਬਦਲੀ ਦਾ ਸਰਟੀਫੀਕੇਟ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕਾਂਸਟੇਬਲ ਵੱਲੋ ਡੀਸੀ ਦਫ਼ਤਰ ਤੋਂ ਸਰਟੀਫਿਕੇਟ ਦੇ ਆਧਾਰ ‘ਤੇ ਨਾਮ ਅਤੇ ਲਿੰਗ ਤਬਦੀਲੀ ਦੀ ਪ੍ਰਵਾਨਗੀ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਅਰਜ਼ੀ ਦਿੱਤੀ ਗਈ ਹੈ। ਕਾਂਸਟੇਬਲ ਨੇ ਇਹ ਅਰਜ਼ੀ 2020 ਦੇ ਟਰਾਂਸਜੈਂਡਰ ਪਰਸਨਜ਼ (ਅਧਿਕਾਰਾਂ ਦੀ ਸੁਰੱਖਿਆ) ਨਿਯਮ ਅਤੇ ਟਰਾਂਸਜੈਂਡਰ ਪਰਸਨਜ਼ (ਅਧਿਕਾਰਾਂ ਦੀ ਸੁਰੱਖਿਆ) ਐਕਟ, 2019 ਦੀ ਧਾਰਾ 7 ਦੇ ਤਹਿਤ ਕੀਤੀ ਹੈ।
ਇਹ ਵੀ ਪੜ੍ਹੋ : ਸਾਹਣੇਵਾਲ SHO ‘ਤੇ ਐਕਸ਼ਨ, ਚੋਰੀ ਦੇ ਸਮਾਨ ਵਾਲਾ ਟਰੱਕ ਛੱਡਣ ‘ਤੇ ਕੀਤਾ ਲਾਈਨ ਹਾਜ਼ਰ
ਜਾਣਕਾਰੀ ਅਨੁਸਾਰ ਦਸੰਬਰ, 2020 ਨੂੰ ਨਵੀਂ ਦਿੱਲੀ ਦੇ ਇੱਕ ਹਸਪਤਾਲ ‘ਚ ਇੱਕ ਮਹਿਲਾ ਕਾਂਸਟੇਬਲ ਵੱਲੋ ਲਿੰਗ ਤਬਦੀਲ ਕਰਵਾਇਆ ਗਿਆ ਹੈ। ਔਰਤ 2011 ਤੋਂ ਬਠਿੰਡਾ ਪੁਲਿਸ ਵਿੱਚ ਤਾਇਨਾਤ ਹੈ ਪਰ ਉਸਨੇ ਲਿੰਗ ਬਦਲਣ ਤੋਂ ਪਹਿਲਾਂ ਪੁਲਿਸ ਵਿਭਾਗ ਤੋਂ ਇਜਾਜ਼ਤ ਨਹੀਂ ਲਈ ਸੀ।
ਇਸ ਮੁੱਦੇ ‘ਤੇ ਬਠਿੰਡਾ ਆਈਜੀ ਰੇਂਜ ਐਮਐਸ ਛੀਨਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹਿਲਾ ਕਾਂਸਟੇਬਲ ਨੇ ਲਿੰਗ ਤਬਦੀਲੀ ਲਈ ਪੁਲਿਸ ਕੋਲ ਅਰਜ਼ੀ ਦਿੱਤੀ ਹੈ। ਅਸੀਂ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਲੈ ਕੇ ਮਾਮਲਾ ਹੈੱਡਕੁਆਰਟਰ ਨੂੰ ਭੇਜਾਂਗੇ ਅਤੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਉਕਤ ਮਹਿਲਾ ਕਾਂਸਟੇਬਲ ਨਾਲ ਫ਼ੋਨ ‘ਤੇ ਸੰਪਰਕ ਕੀਤਾ ਗਿਆ ਤਾਂ ਇਹ ਉਸਦਾ ਨਿੱਜੀ ਮਾਮਲਾ ਹੈ ਕਹਿ ਕੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: