Fiance break relationships : ਮੋਗਾ ਵਿਖੇ ਮਿਨੀ ਸਕੱਤਰੇਤ ’ਤੇ ਖਾਲਿਸਤਾਨ ਝੰਡਾ ਲਹਿਰਾਉਣ ਵਾਲੇ ਦੋਸ਼ੀਆਂ ਵਿੱਚ ਗ੍ਰਿਫਤਾਰ ਕੀਤੇ ਗਏ ਜਸਪਾਲ ਸਿੰਘ ਨਾਲ ਉਸ ਦੀ ਮੰਗੇਤਰ ਨੇ ਰਿਸ਼ਤਾ ਤੋੜ ਲਿਆ ਹੈ। ਜਸਪਾਲ ਸਿੰਘ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਦੋਹਾਂ ਦਾ ਇਕ ਅਕਤਬੂਰ ਨੂੰ ਹੋਣਾ ਸੀ ਤੇ ਹੁਣ ਮੰਗੇਤਰ ਲੜਕੀ ਨੇ ਜਸਪਾਲ ਸਿੰਘ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਪਾਲ ਦੀ ਮੰਗੇਤਰ ਬਰਨਾਲਾ ਵਿੱਚ ਇਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ।
ਮੋਗਾ ਪੁਲਿਸ ਦੀ ਪੁੱਛਗਿੱਛ ਵਿੱਚ ਅਜੇ ਤੱਕ ਜਸਪਾਲ ਸਿੰਘ ਤੇ ਇੰਦਰਜੀਤ ਸਿੰਘ ਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਨਾਲ ਕਿਸੇ ਤਰ੍ਹਾਂ ਦਾ ਸਬੰਧ ਸਾਹਮਣੇ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਦੋਵਾਂ ਨੇ ਅਜ਼ਾਦੀ ਦਿਹਾੜੇ ਤੋਂ ਪਹਿਲਾਂ 14 ਅਗਸਤ ਨੂੰ ਮੋਗਾ ਦੇ ਮਿਨੀ ਸਕੱਤਰੇਤ ’ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਸੀ। ਇਕ ਹੋਰ ਨੌਜਵਾਨ ਨੇ ਇਸ ਦਾ ਵੀਡੀਓ ਬਣਾਇਆ ਸੀ। ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਪੀ (ਡੀ) ਜਸਤਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਦੋਵੇਂ ਦੋਸ਼ੀਆਂ ਤੋਂ ਕਈ ਐਂਗਲ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਸੰਬੰਧਤ ਕੇਜ਼ੈੱਡਐੱਫ ਦੇ ਨਾਲ ਵੀ ਹੈ, ਜੋਕਿ ਹੈਰਾਨ ਕਰਨ ਵਾਲਾ ਹੈ। ਅਜੇ ਤੱਕ ਦੀ ਪੁੱਛਗਿੱਛ ਤੇ ਉਨ੍ਹਾਂ ਦੀਆਂ ਫੋਨ ਕਾਲ ਦੀ ਡਿਟੇਲ ਵਿੱਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ, ਜਿਸ ਨਾਲ ਇਨ੍ਹਾਂ ਦੋਹਾਂ ਦੇ ਕੇਜ਼ੈੱਡਐੱਫ ਨਾਲ ਸੰਬੰਧਤ ਸਾਬਿਤ ਹੋਣ।
ਉਧਰ ਇਸ ਪੂਰੇ ਮਾਮਲੇ ਦੀ ਸਾਜ਼ਿਸ਼ ਰਚ ਕੇ ਦੋਵੇਂ ਦੋਸ਼ੀਆਂ ਨੂੰ ਪਹਿਲਾਂ ਅੰਮ੍ਰਿਤਸਰ ਦੇ ਰਸਤੇ, ਬਾਅਦ ਵਿੱਚ ਦਿੱਲੀ ਹੋ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਜੱਗਾ ਨੂੰ ਲੈ ਕੇ ਪੁਲਿਸ ਅਜੇ ਚੁੱਪ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ’ਤੇ ਫੋਕਸ ਕਰ ਰਹੀ ਹੈ ਕਿ ਖਾਲਿਸਤਾਨ ਦੇ ਨਾਂ ’ਤੇ ਹੁਣ ਤੱਕ ਪੰਨੂ ਦਾ ਨੇੜਲਾ ਕਰਿੰਦਾ ਜੱਗਾ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਚੁੱਕਾ ਹੈ। ਪੁਲਿਸ ਨੂੰ ਪੁੱਛਗਿੱਛ ਤੋਂ ਬਾਅਦ ਜਸਪਾਲ ਸਿੰਘ ਦੇ ਕਬਜ਼ੇ ਤੋਂ ਬਰਾਮਦ ਹੋਈਆਂ ਤਿੰਨ ਪੈੱਨਡਰਾਈਵਾਂ ਵਿੱਚ ਵੀ ਕੁਝ ਖਾਸ ਤੱਥ ਹਾਸਿਲ ਨਹੀਂ ਹੋ ਸਕੇ ਹਨ। ਪੁਲਿਸ ਹੁਣ ਉਸ ਦੇ ਕੈਫੇ ਤੋਂ ਲਿਆਏ ਗਏ ਲੈਪਟਾਪ ਤੇ ਕੰਪਿਊਟਰ ਦਾ ਰਿਕਾਰਡ ਖੰਗਾਲਣ ਵਿੱਚ ਲੱਗੀ ਹੋਈ ਹੈ, ਇਸ ਦੇ ਲਈ ਸਾਈਬਰ ਸੈੱਲ ਦੀ ਵੀ ਮਦਦ ਲਈ ਜਾ ਰਹੀ ਹੈ।