Fifty two new corona : ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਿਆਂ ਵਿਚ ਗੁਰਦਾਸਪੁਰ ਜ਼ਿਲੇ ਤੋਂ ਕੋਰੋਨਾ ਦੇ 23, ਫਾਜ਼ਿਲਕਾ ਤੋਂ 22 ਅਤੇ ਕਪੂਰਥਲਾ ਜ਼ਿਲੇ ਦੇ ਕਸਬਾ ਫਗਵਾੜਾ ਤੋਂ 7 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਗੁਰਦਾਸਪੁਰ ਜ਼ਿਲੇ ਤੋਂ ਮਿਲੇ 23 ਨਵੇਂ ਮਰੀਜ਼ਾਂ ਨਾਲ ਹੁਣ ਜ਼ਿਲੇ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣੀਤ 454 ਹੋ ਗਈ ਹੈ, ਜਿਨ੍ਹਾਂ ਵਿਚੋਂ 318 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ 16 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।
ਫਾਜ਼ਿਲਕਾ ਜ਼ਿਲੇ ਵਿਚ ਮਿਲੇ ਕੋਰੋਨਾ ਦੇ 22 ਮਾਮਲਿਆਂ ਵਿਚੋਂ 8 ਮਾਮਲੇ ਜਲਾਲਾਬਾਦ ਨਾਲ ਸਬੰਧਤ ਹਨ, ਜਿਨ੍ਹਾਂ ਵਿਚੋਂ ਜਲਾਲਾਬਾਦ ਦੇ ਕੁਆਰਟਰਾਂ ਵਿਚੋਂ 33 ਸਾਲਾ ਔਰਤ, 7 ਸਾਲਾ ਤੇ 3 ਸਾਲਾ ਬੱਚਿਆਂ, ਇਕ 25 ਸਾਲਾ ਪੁਲਿਸ ਮੁਲਾਜ਼ਮ, ਉਸ ਦੀ 22 ਸਾਲਾ ਪਤਨੀ ਤੇ ਇਕ ਹੋਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਦੋ ਮਾਮਲੇ ਰਠੋੜਾਂ ਵਾਲਾ ਮੁਹੱਲੇ ਤੋਂ ਅਤੇ ਇਕ ਮਾਮਲਾ ਜੰਮੂ ਬਸਤੀ ਤੋਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਫਾਜ਼ਿਲਕਾ, ਅਬੋਹਰ ਅਤੇ ਕੁਝ ਮਾਮਲੇ ਪਿੰਡਾਂ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬੀਐਸਐਫ ਦੇ ਦੋ ਜਵਾਨ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂਦੀ ਗਿਣਤੀ 254 ਹੋ ਗਈ ਹੈ, ਜਦਕਿ ਇਸ ਦੇ ਐਕਟਿਵ ਮਾਮਲੇ 110 ਹੋ ਗਏ ਹਨ। ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।
ਕਪੂਰਥਲਾ ਜ਼ਿਲੇ ਤੋਂ ਸਾਹਮਣੇ ਆਏ 7 ਮਾਮਲੇ ਕਸਬਾ ਫਗਵਾੜਾ ਤੋਂ ਹੀ ਹਨ ਜਿਥੇ ਪੁਲਿਸ ਥਾਣਾ ਸਤਨਾਮਪੁਰਾ ਦੀ ਐਸਐਚਓ ਊਸ਼ਾ ਰਾਣੀ, ਗਿਤੇਸ਼ ਪਾਸੀ, ਨੀਲਮ ਟੂਰਾ, ਪਲਕ, ਰਾਮ ਜੱਸ, ਕਮਲੇਸ਼ ਰਾਣੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਲੋਕਾਂ ਵਿਭਾਗ ਵੱਲੋਂ ਆਈਸੋਲੇਟ ਕਰਕੇ ਇਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ।