ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੰਜਾਬ ਦੀ ਆਪ ਸਰਕਾਰ ਦਾ ਦੂਜਾ ਬਜਟ ਪੇਸ਼ ਕਰੇਗੀ। ਇਸ ਨਵੇਂ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਵਾਰ ਦਾ ਬਜਟ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਸਾਰੇ ਵਾਅਦੇ ਤੇ ਗਾਰੰਟੀ ਸਰਕਾਰ ਪੂਰੀ ਕਰੇਗੀ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਬਜਟ ਵਿਚ ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਵਰਗੀਆਂ ਯੋਜਨਾਵਾਂ ਲਈ ਟੋਕਨ ਮਨੀ ਦੀ ਵਿਵਸਥਾ ਹੀ ਸਰਕਾਰ ਹੀ ਕਰ ਸਕੀ ਸੀ। ਅਜਿਹੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਨਵੇਂ ਬਜਟ ਵਿਚ ਪੈਸੇ ਦੀ ਵਿਵਸਥਾ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਜਨਤਾ ਨੂੰ ਕੀਤੇ ਗਏ ਕਈ ਵਾਅਦਿਆਂ ਨੂੰ ਆਪ ਸਰਕਾਰ ਨੇ ਪੂਰਾ ਕੀਤਾ। ਨਵੇਂ ਵਿੱਤੀ ਸਾਲ 2023-24 ਵਿਚ ਵੀ ਵਿੱਤ ਮੰਤਰੀ ਦੇ ਸਾਹਮਣੇ ਉਹੀ ਪੁਰਾਣਾ ਆਰਥਿਕ ਸੰਕਟ ਬਰਕਰਾਰ ਹੈ। ਹਾਲਾਂਕਿ ਸੂਬੇ ਦੇ ਆਪਣੇ ਟੈਕਸ ਮਾਲੀਆ ਤੇ ਗੈਰ-ਟੈਕਸ ਮਾਲੀਏ ਦੀ ਉਗਰਾਹੀ ਵਿਚ ਕੁਝ ਸੁਧਾਰ ਹੋਇਆ ਹੈ ਪਰ ਤਿੰਨ ਲੱਖ ਕਰੋੜ ਦਾ ਕਰਜ਼ ਜਿਸ ਵਿਚ ਇਸ ਸਾਲ ਵੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਲੋਕਾਂ ਨੂੰ ਮਿਲਣਗੀਆਂ ਸਿਹਤ ਸਹੂਲਤਾਂ, ਫੰਡ ਜਾਰੀ, ਜਲਦ ਸ਼ੁਰੂ ਹੋਵੇਗਾ ਕੰਮ
ਸੀਐੱਮ ਮਾਨ ਨੇ ਵੀ ਬਜਟ ਤੋਂ ਪਹਿਲਾਂ ਟਵੀਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਦਿਨ ਹੈ। ਪਿਛਲੇ ਸਾਲ ਇਸੇ ਦਿਨ ਅਸੀਂ ਪੰਜਾਬ ਦੀ ਜਨਤਾ ਦਾ ਜਨਾਦੇਸ਼ ਚੋਣ ਨਤੀਜਿਆਂ ਵਜੋਂ ਮਿਲਿਆ ਸੀ ਅਤੇ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਜਨਹਿਤੈਸ਼ੀ ਹੋਵੇਗਾ ਤੇ ਰੰਗਲੇ ਪੰਜਾਬ ਵੱਲ ਵਧਦੇ ਪੰਜਾਬ ਦੀ ਇਕ ਹੋਰ ਝਲਕ ਦੇਖਣ ਨੂੰ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: