ਕਾਂਗਰਸੀ ਨੇਤਾ ਰਾਹੁਲ ਗਾਂਧੀ ਖਿਲਾਫ਼ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿੱਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਬੀਜੇਪੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਕਾਂਗਰਸ ਨੇਤਾ ਰਮੇਸ਼ ਬਾਬੂ ਦੀ ਸ਼ਿਕਾਇਤ ‘ਤੇ ਬੈਂਗਲੁਰੂ ਦੇ ਹਾਈ ਗਰਾਊਂਡ ਪੁਲਿਸ ਸਟੇਸ਼ਨ ‘ਚ ਮਾਲਵੀਆ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ 153ਏ, 120ਬੀ, 505(2) ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ ਖਿਲਾਫ ਟਵੀਟ ਕੀਤਾ ਅਤੇ ਲਿਖਿਆ ਕਿ ‘RG ਖ਼ਤਰਨਾਕ ਹੈ ਅਤੇ ਅੰਦਰੂਨੀ ਸੂਤਰਾਂ ਦੀ ਖੇਡ ਖੇਡ ਰਹੇ ਹਨ।’ ਇਸ ਤੋਂ ਵੱਧ ਖਤਰਨਾਕ ਉਹ ਲੋਕ ਹਨ ਜੋ ਸੈਮ ਪੀ ਵਰਗੇ ਰਾਗ ਰਾਹੀਂ ਭਾਰਤ ਵਿੱਚ ਕੱਟੜਤਾ ਫੈਲਾ ਰਹੇ ਹਨ। ਅਜਿਹੇ ਲੋਕ ਪੀ.ਐੱਮ. ਮੋਦੀ ਨੂੰ ਸ਼ਰਮਿੰਦਾ ਕਰਨ ਲਈ ਵਿਦੇਸ਼ਾਂ ਵਿੱਚ ਬਦਨਾਮ ਕਰਨ ਤੱਕ ਵਿੱਚ ਕੋਈ ਕਸਰ ਨਹੀਂ ਛੱਡ ਹੇ।
ਇਸੇ ਵਿਚਾਲੇ ਦੱਖਣੀ ਬੇਂਗਲੁਰੂ ਤੋਂ ਬੀਜੇਪੀ ਸਾਂਸਦ ਤੇਜਸਵੀ ਸੂਰਿਆ ਨੇ ਅਮਿਤ ਮਾਲਵੀਆ ਖਿਲਾਫ ਦਰਜ ਹੋਈ ਐੱਫ.ਆਈ.ਆਰ. ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਟਵੀਟ ਕੀਤਾ, ‘ਅਮਿਤ ਮਾਲਵੀਆ ਖਿਲਾਫ ਦਰਜ ਹੋਈ ਐਫ.ਆਈ.ਆਰ. ਰਾਜਨੀਤੀ ਤੋਂ ਪ੍ਰੇਰਿਤ ਹੈ। ਰਾਹੁਲ ਗਾਂਧੀ ਖਿਲਾਫ ਉਨ੍ਹਾਂ ਦੇ ਕਥਿਤ ਬਿਆਨ ਨੂੰ ਲੈ ਕੇ ਆਈਪੀਸੀ ਦੀ ਧਾਰਾ 153 ਅਤੇ 505(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਪਰੋਕਤ ਦੋਵੇਂ ਧਾਰਾਵਾਂ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਨਾਲ ਜੁੜਿਆ ਹੈ। ਤਾਂ, ਰਾਹੁਲ ਗਾਂਧੀ ਕੀ ਹੈ? ਇਕ ਬੰਦਾ ਜਾਂ ਇੱਕ ਗਰੁੱਪ ਜਾਂ ਇੱਕ ਵਰਗ?ਅਸੀਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ ਤੇ ਨਿਆਂ ਯਕੀਨੀ ਬਣਾਵਾਂਗੇ।”
ਇਹ ਵੀ ਪੜ੍ਹੋ : ਵਰਲਡ ਕੱਪ ਦਾ ਸ਼ੈਡਿਊਲ ਤੈਅ, ਪਾਕਿਸਤਾਨ ਨੇ ਦਿੱਤੀ ਭਾਰਤ ਨਾ ਆਉਣ ਦੀ ਗਿੱਦੜਭਬਕੀ
ਬੀਜੇਪੀ ਆਈਟੀ ਸੈੱਲ ਮੁਖੀ ਅਮਿਤ ਮਾਲਵੀਆ ਖਿਲਾਫ ਦਰਜ ਐੱਫ.ਆਈਆਰ ‘ਤੇ ਕਰਨਾਟਕ ਦੇ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਜਦੋਂ ਵੀ ਕਾਨੂੰਨ ਦਾ ਸੇਕ ਝੱਲਣਾ ਪੈਂਦਾ ਹੈ ਤਾਂ ਉਹ ਰੋਣ ਲੱਗਦੇ ਹਨ। ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨ ਵਿੱਚ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬੀਜੇਪੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਐੱਫ.ਆਈ.ਆਰ. ਦਾ ਕਿਹੜਾ ਹਿੱਸਾ ਗਲਤ ਇਰਾਦੇ ਨਾਲ ਦਰਜ ਕੀਤਾ ਗਿਆ ਹੈ। ਅਸੀਂ ਕਾਨੂੰਨੀ ਰਾਏ ਲੈਣ ਮਗਰੋਂ ਅਜਿਹਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: