ਦਿੱਲੀ ਪੁਲਿਸ ਨੇ ਯੂਟਿਊਬਰ ਅਤੇ ਬਾਡੀ ਬਿਲਡਰ ਬੌਬੀ ਕਟਾਰੀਆ ਉਰਫ ਬਲਵੰਤ ਕਟਾਰੀਆ ਖਿਲਾਫ ਸੋਮਵਾਰ ਨੂੰ FIR ਦਰਜ ਕੀਤੀ ਹੈ। ਇਹ FIR ਸੱਤ ਮਹੀਨੇ ਪਹਿਲਾਂ ਸਪਾਈਸਜੈੱਟ ਦੇ ਜਹਾਜ਼ ਦੇ ਅੰਦਰ ਸਿਗਰਟ ਪੀਂਦੇ ਹੋਏ ਉਸ ਦੀ ਵੀਡੀਓ ਬਣਾਉਣ ਕਾਰਨ ਕੀਤੀ ਗਈ ਹੈ।
ਕਟਾਰੀਆ ਦਾ ਇਹ ਵੀਡੀਓ ਪਿਛਲੇ ਹਫਤੇ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਜਯੋਤੀਰਾਦਿੱਤਿਆ ਸਿੰਧੀਆ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਇਹ ਘਟਨਾ 24 ਜਨਵਰੀ ਨੂੰ ਏਅਰਲਾਈਨ ਦੇ ਧਿਆਨ ਵਿੱਚ ਆਈ, ਜਿਸ ਤੋਂ ਬਾਅਦ ਏਅਰਲਾਈਨ ਨੇ 2 ਫਰਵਰੀ ਨੂੰ ਗੁੜਗਾਓਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਕਿ ਮਾਮਲਾ ਆਈਜੀਆਈ ਏਅਰਪੋਰਟ ਨਾਲ ਸਬੰਧਤ ਹੈ। ਇਸ ਤੋਂ ਬਾਅਦ, ਸਪਾਈਸਜੈੱਟ ਦੇ ਕਾਨੂੰਨੀ ਅਤੇ ਕਾਰਪੋਰੇਟ ਮਾਮਲਿਆਂ ਦੇ ਮੈਨੇਜਰ ਜਸਬੀਰ ਚੌਧਰੀ ਨੇ 13 ਅਗਸਤ ਨੂੰ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਵੀਡੀਓਜ਼ ਬਣਾ ਕੇ ਕਟਾਰੀਆ ਆਪਣੇ ਪ੍ਰਸ਼ੰਸਕਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ਅਤੇ ਅਜਿਹੇ ਖਤਰਨਾਕ ਸਟੰਟ ਕਰਨ ਲਈ ਉਤਸ਼ਾਹਿਤ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਤੁਹਾਨੂੰ ਦੱਸ ਦੇਈਏ ਕਿ ਕਟਾਰੀਆ ਦੇ ਇੰਸਟਾਗ੍ਰਾਮ ‘ਤੇ 6.3 ਲੱਖ ਫਾਲੋਅਰਜ਼ ਹਨ। ਇਸ ਪੂਰੇ ਮਾਮਲੇ ਬਾਰੇ ਕਟਾਰੀਆ ਨੇ ਪਿਛਲੇ ਹਫ਼ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੇ ਇਹ ਵੀਡੀਓ ਫਰਵਰੀ 2019 ਜਾਂ 2020 ਵਿੱਚ ਸ਼ੂਟ ਕੀਤਾ ਸੀ। ਇਹ ਫਰਜ਼ੀ ਜਹਾਜ਼ ਸੀ ਜੋ ਮੇਰੀ ਸ਼ੂਟਿੰਗ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਇਹ ਵੀਡੀਓ ਦੁਬਈ ਵਿੱਚ ਸ਼ੂਟ ਕੀਤਾ ਗਿਆ ਸੀ, ਜੋ ਲੋਕ ਇਸ ਡਮੀ ਜਹਾਜ਼ ਵਿੱਚ ਬੈਠੇ ਹਨ ਉਹ ਵੀ ਇਸ ਸ਼ੂਟ ਦਾ ਹਿੱਸਾ ਸਨ। ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਬਾਇਓਪਿਕ ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ ਜੋ 2024 ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਕਟਾਰੀਆ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਵਿਅਕਤੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਉਸ ਨੇ ਸਿਰਫ ਟੀਆਰਪੀ ਲਈ ਸ਼ੇਅਰ ਕੀਤਾ ਹੈ।