ਪਠਾਨਕੋਟ ਦਾ ਰਹਿਣ ਵਾਲਾ 26 ਸਾਲਾ ਜਗਮੀਤ ਸਿੰਘ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ ਹੈ। ਉਸ ਨੂੰ 45 ਲੱਖ ਰੁਪਏ ਵਿਚ ਅਮਰੀਕਾ ਭੇਜਣ ਦੇ ਸੁਪਨੇ ਦਿਖਾਏ ਗਏ। ਪਰ ਉਸ ਨੂੰ ਫਲਾਈਟ ਰਾਹੀਂ ਭੇਜਣ ਦਾ ਵਾਅਦਾ ਕਰਨ ਤੋਂ ਬਾਅਦ, ਉਸ ਨੂੰ ਡੰਕੀ ਰੂਟ ਰਾਹੀਂ ਭੇਜਿਆ ਗਿਆ, ਜਿਥੇ ਅਕਸਰ ਬੇਈਮਾਨ ਏਜੰਟ ਕਈ ਦਿਨਾਂ ਤੱਕ ਮੁੰਡੇ-ਕੁੜੀਆਂ ਨੂੰ ਅਮਰੀਕਾ ਬਾਰਡਰ ਤੱਕ ਲਿਜਾਣ ਲਈ ਪਹਾੜਾਂ ਤੇ ਦਲਦਲੀ ਰਸਤਿਆਂ ‘ਤੇ ਤੁਰਨ ਲਈ ਮਜਬੂਰ ਕਰਦੇ ਹਨ।
19 ਦਸੰਬਰ ਨੂੰ ਜਗਮੀਤ ਨੇ ਆਖਰੀ ਵਾਰ ਆਪਣੇ ਪਰਿਵਾਰ ਨੂੰ ਲੋਕੇਸ਼ਨ ਭੇਜੀ ਸੀ, ਜੋ ਕਿ ਪਨਾਮਾ ਦੀ ਸੀ। ਪਠਾਨਕੋਟ ਪੁਲਿਸ ਨੇ ਪਿਤਾ ਜੋਗਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਹਨੂੰਵਾਨ ਦੇ ਟਰੈਵਲ ਏਜੰਟ ਜੋੜੇ ਪਰਮਿੰਦਰ ਸਿੰਘ ਅਤੇ ਬਲਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਮੁਤਾਬਕ ਲਾਪਤਾ ਜਗਮੀਤ ਦੇ ਮਾਪਿਆਂ ਨੂੰ ਏਜੰਟਾਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਗਮੀਤ ਨੂੰ ਸਿੱਧੀ ਫਲਾਈਟ ਰਾਹੀਂ ਅਮਰੀਕਾ ਭੇਜ ਦਿੱਤਾ ਜਾਵੇਗਾ। ਪਰ ਆਖਰੀ ਸਮੇਂ ‘ਤੇ ਉਸ ਨੂੰ ਡੰਕੀ ਰੂਟ ਤੋਂ ਜਾਣ ਲਈ ਮਜਬੂਰ ਕੀਤਾ ਗਿਆ। ਜਗਮੀਤ ਆਖਰੀ ਵਾਰ ਆਪਣੇ ਮਾਤਾ-ਪਿਤਾ ਤੋਂ 19 ਦਸੰਬਰ ਨੂੰ ਸੰਪਰਕ ਵਿੱਚ ਆਇਆ ਸੀ ਅਤੇ ਉਦੋਂ ਉਸ ਦੀ ਲੋਕੇਸ਼ਨ ਪਨਾਮਾ ਜੰਗਲਾਂ ਦੀ ਪਾਈ ਗਈ ਸੀ।

ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਇਸ ਮਾਮਲੇ ਨੂੰ 26 ਦਸੰਬਰ ਦੀ ਫਰਾਂਸ ਵਿੱਚ ਰੋਕੀ ਗਈ ਨਿਕਾਰਗੁਆ ਜਾਣ ਵਾਲੀ ਡੰਕੀ ਮਾਰਗ ਫਲਾਈਟ ਤੋਂ ਵੀ ਜੋੜ ਕਰ ਦੇਖ ਰਹੀ ਹੈ। ਫਿਲਹਾਲ ਦੋਵੇਂ ਪਤੀ-ਪਤਨੀ ਏਜੰਟਾਂ ‘ਤੇ ਪੁਲਿਸ ਨੇ ਧਾਰਾ 420 (ਧੋਖਾਧੜੀ), 346 (ਗਲਤ ਤਰੀਕੇ ਨਾਲ ਲੁਕਾਉਣਾ) ਤੇ ਮਾਈਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ FIR ਕੀਤੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਵੇਂ ਦੋਸ਼ੀ ਏਜੰਟ ਦੇ ਉਨ੍ਹਾਂ ਏਜੰਟਾਂ ਨਾਲ ਸਬੰਧ ਸਨ, ਜਿਨ੍ਹਾਂ ਨੇ ਨਿਕਾਰਗੁਆ ਦੀ ਯੋਜਨਾ ਬਣਾਈ ਸੀ।
ਪੁਲਿਸ ਜਗਮੀਤ ਦਾ ਪਤਾ ਲਗਾਉਣ ਲਈ ਡਿਜੀਟਲ ਫੁਟਪ੍ਰਿੰਟਸ ਦੀ ਮਦਦ ਲੈ ਰਹੀ ਹੈ। ਡਿਜੀਟਲ ਫੁਟਪ੍ਰਿੰਟਸ ਦੇ ਨਿਸ਼ਾਨ ਉਹ ਆਨਲਾਈਨ ਸਰਗਰਮੀਆਂ ਹਨ ਜੋ ਜਗਮੀਤ ਦੇ ਅੱਗੇ ਵਧਣ ਦੇ ਨਾਲ-ਨਾਲ ਪਿੱਛੇ ਛੱਡ ਗਿਆ, ਜਿਵੇਂ ਮੋਬਾਈਲ ਦੀ ਵਰਤੋਂ ਤੇ ਆਨਲਾਈਨ ਟਰਾਂਜ਼ੈਕਸ਼ਨ ਆਦਿ। ਇਸ ਤੋਂ ਜਗਮੀਤ ਦੀ ਮੂਵਮੈਂਟ ਦਾ ਪਤਾ ਲਾਉਣ ਵਿੱਚ ਸੌਖ ਹੋਵੇਗੀ।
ਜੋਗਿੰਦਰ ਨੇ ਏਜੰਟਾਂ ‘ਤੇ ਦੋਸ਼ ਲਾਇਆ ਹੈ ਕਿ ਸੌਦਾ 45 ਲੱਖ ਰੁਪਏ ‘ਚ ਤੈਅ ਹੋਇਆ ਸੀ, ਜਿਸ ਵਿੱਚੋਂ 15 ਲੱਖ ਰੁਪਏ ਐਡਵਾਂਸ ਦਿੱਤੇ ਗਏ ਸਨ। ਐਡਵਾਂਸ ਦੇਣ ਤੋਂ ਬਾਅਦ ਉਸ ਨੇ ਏਜੰਟ ਨੂੰ ਫੋਨ ਕਰਕੇ ਦੱਸਿਆ ਕਿ ਜਗਮੀਤ ਗੁਆਨਾ ਲਈ ਫਲਾਈਟ ‘ਚ ਸਵਾਰ ਹੋ ਗਿਆ ਹੈ, ਜਿੱਥੋਂ ਉਹ ਇਕ-ਦੋ ਦਿਨਾਂ ‘ਚ ਸੁਰੱਖਿਅਤ ਅਮਰੀਕਾ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡਾ ‘ਚ ਸਟੂਡੈਂਟਾਂ ਦੀ ਗਿਣਤੀ ‘ਤੇ ਲੱਗਣ ਜਾ ਰਹੀ ਰੋਕ! ਮੰਤਰੀ ਦਾ ਵੱਡਾ ਬਿਆਨ ਆਇਆ ਸਾਹਮਣੇ
ਪਰ ਕੁਝ ਸਮੇਂ ਬਾਅਦ ਪਰਿਵਾਰ ਨੂੰ ਜਗਮੀਤ ਦਾ ਫੋਨ ਆਇਆ ਕਿ ਉਸ ਨੂੰ ਦਿੱਲੀ ਤੋਂ ਪਨਾਮਾ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। 19 ਦਸੰਬਰ ਨੂੰ ਜਗਮੀਤ ਨੇ ਫੋਨ ਕਰਕੇ ਲੋਕੇਸ਼ਨ ਭੇਜ ਦਿੱਤੀ, ਜੋ ਪਨਾਮਾ ਦੇ ਜੰਗਲਾਂ ਵਿੱਚ ਸੀ। ਉਹ ਡਰਿਆ ਹੋਇਆ ਸੀ ਅਤੇ ਰੋ ਰਿਹਾ ਸੀ।
ਜਗਮੀਤ ਨੂੰ ਲੱਭਣ ਦੇ ਨਾਲ-ਨਾਲ ਪੁਲਿਸ ਦੋਸ਼ੀ ਏਜੰਟ ਪਤੀ-ਪਤਨੀ ਦੀ ਭਾਲ ‘ਚ ਵੀ ਲੱਗੀ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਪਿਛਲੇ ਦਿਨੀਂ ਗਾਜ਼ੀਆਬਾਦ ਦੇ ਇੱਕ ਪਤੇ ਤੋਂ ਆਪਣਾ ਨਵਾਂ ਪਾਸਪੋਰਟ ਤਿਆਰ ਕਰਵਾਇਆ ਸੀ। ਸ਼ੱਕ ਹੈ ਕਿ ਉਹ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਹੀ ਵਿਦੇਸ਼ ਭੱਜ ਗਏ ਹਨ।
ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”























