ਰੂਸ ਦੇ ਸ਼ਹਿਰ ਕੋਸਟ੍ਰੋਮਾ ‘ਚ ਸ਼ਨੀਵਾਰ ਨੂੰ ਇਕ ਕੈਫੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਕੈਫੇ ‘ਚ ਕਿਸੇ ਗੱਲ ਨੂੰ ਲੈ ਕੇ ਦੋ ਲੋਕਾਂ ‘ਚ ਝਗੜਾ ਹੋ ਗਿਆ। ਇਸ ਵਿੱਚ ਇੱਕ ਬੰਦੇ ਨੇ ਫਲੇਅਰ ਗਨ (ਸਿਗਰੇਟ ਜਲਾਉਣ ਵਾਲੀ ਗਨ) ਚਲਾ ਦਿੱਤੀ, ਜਿਸ ਤੋਂ ਬਾਅਦ ਅੱਗ ਲੱਗ ਗਈ। ਉਸ ਵੇਲੇ ਕੈਫੇ ਵਿੱਚ 250 ਤੋਂ ਵੱਧ ਲੋਕ ਮੌਜੂਦ ਸਨ।
ਸੂਚਨਾ ‘ਤੇ ਬਚਾਅ ਟੀਮ ਨੇ 250 ਲੋਕਾਂ ਨੂੰ ਬਚਾਇਆ। ਕੋਸਟ੍ਰੋਮਾ ਦੇ ਗਵਰਨਰ ਸਰਗੇਈ ਸਿਟਨੀਕੋਵ ਨੇ ਕਿਹਾ ਕਿ ਘਟਨਾ ਵਿੱਚ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਵਿਚਕਾਰ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ : ਕੋਟਾ ‘ਚ ਚੀਤੇ ਨੇ ਮਚਾਈ ਦਹਿਸ਼ਤ, ਘਰ ਦੀ ਰਸੋਈ ‘ਚ ਵੇਖ ਉੱਡੇ ਹੋਸ਼, ਪਤੀ-ਪਤਨੀ ਨੇ ਇੰਝ ਬਚਾਈ ਜਾਨ
ਦੱਸ ਦੇਈਏ ਕਿ ਨਵੰਬਰ 2021 ਵਿੱਚ ਰੂਸ ਦੇ ਸਾਇਬੇਰੀਆ ਸੂਬੇ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਅੱਗ ਲੱਗ ਗਈ ਸੀ। ਇਸ ਘਟਨਾ ‘ਚ 52 ਲੋਕਾਂ ਦੀ ਮੌਤ ਹੋ ਗਈ ਸੀ ਅਤੇ 38 ਲੋਕ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ ਛੇ ਬਚਾਅ ਕਰਮਚਾਰੀ ਵੀ ਸ਼ਾਮਲ ਹਨ। ਰੂਸ ਵਿਚ ਕੋਲੇ ਦੀ ਖਾਨ ਵਿਚ ਪੰਜ ਸਾਲਾਂ ਵਿਚ ਇਹ ਸਭ ਤੋਂ ਵੱਡਾ ਹਾਦਸਾ ਸੀ। ਇਸ ਘਟਨਾ ਤੋਂ ਬਾਅਦ ਸਾਇਬੇਰੀਆ ਦੇ ਕੇਮੇਰੋਵੋ ਖੇਤਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: