ਬੇਂਗਲੁਰੂ ਦੇ ਲਿੰਗਧੀਰਾਨਹੱਲੀ ‘ਚ ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਡਿਪੂ ‘ਚ ਖੜ੍ਹੀ ਬੱਸ ‘ਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੱਸ ਵਿੱਚ ਸੁੱਤੇ ਕੰਡਕਟਰ ਦੀ ਸੜ ਕੇ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਦੋਂ ਬੱਸ ਨੂੰ ਅੱਗ ਲੱਗੀ ਤਾਂ 45 ਸਾਲਾਂ ਮੁਥੱਈਆ ਸਵਾਮੀ ਬੇਹੋਸ਼ ਹੋ ਗਿਆ, ਜਿਸ ਕਾਰਨ ਉਹ ਬੱਸ ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਸੜ ਕੇ ਉਸ ਦੀ ਮੌਤ ਹੋ ਗਈ।
ਘਟਨਾ ਵੇਲੇ ਥਾਣਾ ਬਦਰਾਹਲੀ ਦੀ ਗਸ਼ਤ ਟੀਮ ਉੱਥੋਂ ਲੰਘ ਰਹੀ ਸੀ। ਉਸ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।
ਖਬਰਾਂ ਮੁਤਾਬਕ ਮੁਥੱਈਆ ਬੀ.ਐੱਮ.ਟੀ.ਸੀ. ਡਿਪੂ ‘ਤੇ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਹੀ 31 ਬਤੌਰ ਮੈਨੇਜਰ ਵਜੋਂ ਸ਼ਿਫਟ ਹੋਏ ਸਨ। ਉਹ ਇੱਥੇ ਕੰਡਕਟਰ ਸੀ। ਰਾਤ 10.30 ਵਜੇ ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਉਹ ਡਰਾਈਵਰ ਨਾਲ ਲਿੰਗਧੀਰਨਹੱਲੀ ਬੱਸ ਸਟੈਂਡ ਪਹੁੰਚਿਆ। ਡਰਾਈਵਰ ਪ੍ਰਕਾਸ਼ ਡਿਪੂ ਦੀ ਬਿਲਡਿੰਗ ਵਿੱਚ ਇੱਕ ਸ਼ੈਲਟਰ ਵਿੱਚ ਸੌਂ ਗਿਆ, ਜਦੋਂਕਿ ਮੁਥੱਈਆ ਬੱਸ ਵਿੱਚ ਹੀ ਸੁੱਤਾ ਰਿਹਾ।
ਇਹ ਵੀ ਪੜ੍ਹੋ : ਸਿਸੋਦੀਆ ਨੂੰ ਅਜੇ ਰਹਿਣਾ ਪਊ ਜੇਲ੍ਹ ‘ਚ, ਜ਼ਮਾਨਤ ‘ਤੇ ਸੁਣਵਾਈ ਟਲੀ, ED ਨੇ ਮੰਗਿਆ ਰਿਮਾਂਡ
ਪੁਲਿਸ ਨੇ ਮੁਥੱਈਆ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਦੋਂਕਿ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਬੱਸ ਨੂੰ ਅੱਗ ਲੱਗੀ ਉਹ ਟਾਟਾ ਕੰਪਨੀ ਤੋਂ 2016 ਵਿੱਚ ਖਰੀਦੀ ਗਈ ਸੀ ਅਤੇ ਬੀਐਸ4 2016 ਮਾਡਲ ਦੀ ਹੈ। 2017 ਵਿੱਚ ਇਸਨੂੰ BMTC ਫਲੀਟ ਵਿੱਚ ਸ਼ਾਮਲ ਕੀਤਾ ਗਿਆ ਸੀ। ਅੱਗ ਲੱਗਣ ਤੋਂ ਪਹਿਲਾਂ ਇਹ ਲਗਭਗ 3.75 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਸੀ। ਫਿਲਹਾਲ ਇਸ ਹਾਦਸੇ ਕਾਰਨ ਡਰਾਈਵਰ ਸਦਮੇ ‘ਚ ਹੈ। ਪੁਲਿਸ ਦੇ ਸਾਹਮਣੇ ਸਵਾਲ ਖੜ੍ਹਾ ਹੋ ਗਿਆ ਹੈ ਕਿ ਮੁਥੱਈਆ ਸਵਾਮੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ।
ਵੀਡੀਓ ਲਈ ਕਲਿੱਕ ਕਰੋ -: