ਚੰਡੀਗ੍ਹੜ ਦੇ ਸੈਕਟਰ-39C ਵਿਖੇ ਸਥਿਤ ਇਕ ਸਰਕਾਰੀ ਕੁਆਰਟਰ ਵਿਚ ਸ਼ਨੀਵਾਰ ਦੇਰ ਸ਼ਾਮ ਰਸੋਈ ਵਿਚ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਇਹ ਅੱਗ ਘਰ ਦੇ ਮੰਦਰ ਵਿਚ ਪੂਜਾ ਲਈ ਜਲਾਈ ਗਈ ਜੋਤ ਕਰਨ ਲੱਗੀ। ਇਸ ਹਾਦਸੇ ‘ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਝੁਲਸ ਗਿਆ ਹੈ। ਇਸ ਦੇ ਨਾਲ ਹੀ ਬਚਾਅ ਲਈ ਆਇਆ ਗੁਆਂਢੀ 45 ਸਾਲਾ ਮੋਹਨਚੰਦ ਵੀ 15 ਫੀਸਦੀ ਝੁਲਸ ਗਿਆ, ਜਦਕਿ 42 ਸਾਲਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ।
ਮਾਮਲੇ ਸਬੰਧੀ SHO ਨੇ ਦੱਸਿਆ ਕਿ ਸੈਕਟਰ-39 ਸਥਿਤ ਸਕੱਤਰੇਤ ਵਿੱਚ ਡਰਾਈਵਰ ਸੰਦੀਪ ਸਿੰਘ ਦੇ ਸਰਕਾਰੀ ਘਰ ਵਿੱਚੋਂ ਰਸੋਈ ਗੈਸ ਦੀ ਤੇਜ਼ ਬਦਬੂ ਆ ਰਹੀ ਸੀ। ਅਜਿਹੇ ‘ਚ ਉਸ ਨੇ ਰਸੋਈ ‘ਚੋਂ ਸਿਲੰਡਰ ਬਾਹਰ ਰੱਖਿਆ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਗੈਸ ਜ਼ਿਆਦਾ ਲੀਕ ਹੋਣ ਲੱਗੀ ਤਾਂ ਸੰਦੀਪ ਨੇ ਦੋ ਗੁਆਂਢੀਆਂ ਨਾਲ ਮਿਲ ਕੇ ਸਿਲੰਡਰ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ ਵਿੱਚ ਅਚਾਨਕ ਅੱਗ ਦਾ ਇੱਕ ਗੋਲਾ ਉਸ ਵਿੱਚੋਂ ਨਿਕਲਿਆ ਅਤੇ ਤਿੰਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ : ਲੁਧਿਆਣਾ : ਤੜਕਸਾਰ ਹੀ ਵਾਪਰਿਆ ਹਾਦਸਾ, ਸਰੀਏ ਨਾਲ ਭਰੇ ਟਰੱਕ ਦੀ ਬੱਸ ਨਾਲ ਹੋਈ ਟੱਕਰ, 1 ਦੀ ਮੌਤ, 15 ਜ਼ਖਮੀ
ਉਨ੍ਹਾਂ ਦੱਸਿਆ ਕਿ ਨੇੜਲੇ ਘਰ ਦੇ ਮੰਦਿਰ ‘ਚ ਦੀਵਾ ਜਗ ਰਿਹਾ ਸੀ, ਜਿਸ ਕਾਰਨ ਲੀਕ ਹੋਈ ਗੈਸ ਨਾਲ ਸੰਪਰਕ ਹੋਣ ਕਾਰਨ ਅੱਗ ਫੈਲ ਗਈ ਅਤੇ ਤਿੰਨੋਂ ਉਸ ‘ਚ ਝੁਲਸ ਗਏ। ਇਸ ਤੋਂ ਬਾਅਦ ਗੁਆਂਢੀਆਂ ਨੇ ਹੀ ਅੱਗ ‘ਤੇ ਕਾਬੂ ਪਾਇਆ। ਇਸ ਮਗਰੋਂ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ PCR ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ GMSH ਸੈਕਟਰ-16 ਵਿਚ ਭਰਤੀ ਕਰਵਾਇਆ।
ਵੀਡੀਓ ਲਈ ਕਲਿੱਕ ਕਰੋ -: