ਅੱਜ ਜਿਸ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਉਥੇ ਲੋਕਾਂ ਵਿੱਚ ਸਹਿਣਸ਼ਕਤੀ ਦੀ ਥਾਂ ਗੁੱਸਾ ਲੈਂਦਾ ਜਾ ਰਿਹਾ ਹੈ। ਖੇਡਣ ਵਿੱਚ ਵੀ ਲੋਕ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕਦੇ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਬ੍ਰਾਜ਼ੀਲ ਤੋਂ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੋ ਵਿਅਕਤੀ ਗੋਲੀਬਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ‘ਚ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 12 ਸਾਲ ਦੀ ਬੱਚੀ ਵੀ ਸ਼ਾਮਲ ਹੈ। ਹਮਲੇ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ।
ਘਟਨਾ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਦੋਵੇਂ ਦੋਸ਼ੀ ਪੂਲ ਗੇਮ ‘ਚ ਹਾਰ ਗਏ ਸਨ। ਹਾਰਨ ਤੋਂ ਬਾਅਦ ਹਾਲ ‘ਚ ਮੌਜੂਦ ਬਾਕੀ ਲੋਕ ਉਨ੍ਹਾਂ ‘ਤੇ ਹੱਸਣ ਲੱਗੇ। ਦੋਸ਼ੀ ਇਹ ਗੱਲ ਬਰਦਾਸ਼ਤ ਨਾ ਕਰ ਸਕੇ ਅਤੇ ਗੁੱਸੇ ਵਿੱਚ ਦੋਵਾਂ ਨੇ ਗੋਲੀ ਚਲਾ ਦਿੱਤੀ। ਹੁਣ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਵੀਡੀਓ ਮੁਤਾਬਕ ਗੇਮ ਤੋਂ ਬਾਅਦ ਸਾਰੇ ਹਾਲ ‘ਚ ਬੈਠੇ ਹਨ। ਉਦੋਂ ਹੀ ਇੱਕ ਆਦਮੀ ਬੰਦੂਕ ਲੈ ਕੇ ਉੱਥੇ ਆਉਂਦਾ ਹੈ ਅਤੇ ਸਾਰੇ ਲੋਕਾਂ ਨੂੰ ਹੱਥ ਖੜ੍ਹੇ ਕਰਨ ਲਈ ਕਹਿੰਦਾ ਹੈ। ਉਹ ਸਾਰਿਆਂ ਨੂੰ ਕੰਧ ਦੇ ਸਾਹਮਣੇ ਇੱਕ ਲਾਈਨ ਵਿੱਚ ਖੜ੍ਹੇ ਹੋਣ ਲਈ ਕਹਿੰਦਾ ਹੈ।
ਇੱਕ ਹੋਰ ਆਦਮੀ ਸ਼ਾਟਗਨ ਲੈ ਕੇ ਕਾਰ ਵਿੱਚੋਂ ਬਾਹਰ ਆਉਂਦਾ ਹੈ। ਦੋਵੇਂ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। 7 ਲੋਕਾਂ ਦੀ ਮੌਤ ਹੋ ਗਈ। ਕੁਝ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆਏ।
ਇਹ ਵੀ ਪੜ੍ਹੋ : ‘ਫ਼ੀਸ ਕਰਕੇ ਕਿਸੇ ਵਿਦਿਆਰਥੀ ਨੂੰ ਪੇਪਰ ‘ਚ ਬੈਠਣ ਤੋਂ ਨਾ ਰੋਕਿਆ ਜਾਵੇ’- ਮੰਤਰੀ ਬੈਂਸ ਨੇ PSEB ਨੂੰ ਕਿਹਾ
ਇਹ ਘਟਨਾ 21 ਫਰਵਰੀ ਦੀ ਦੱਸੀ ਜਾ ਰਹੀ ਹੈ। ਨਿਊਯਾਰਕ ਪੋਸਟ ਮੁਤਾਬਕ ਇਹ ਘਟਨਾ ਮਾਟੋ ਗ੍ਰੋਸੋ ਸੂਬੇ ਦੇ ਸਿਨੋਪ ਸ਼ਹਿਰ ‘ਚ ਵਾਪਰੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ- ਇੱਥੇ ਪੂਲ ਗੇਮ ਖੇਡਦੇ ਹੋਏ ਗੋਲੀਬਾਰੀ ਹੋਈ। ਦੋਸ਼ੀ ਐਡਗਰ ਰਿਕਾਰਡੋ ਡੀ ਓਲੀਵੇਰਾ ਅਤੇ ਏਜ਼ੇਕੀਆਸ ਸੂਜ਼ਾ ਰਿਬੇਰੋ ਖੇਡ ਦੇ ਹਾਰਨ ਵਾਲੇ ਪਾਸੇ ਸਨ। ਇਸ ਤੋਂ ਬਾਅਦ ਇੱਥੇ ਮੌਜੂਦ ਸਾਰੇ ਲੋਕ ਉਨ੍ਹਾਂ ‘ਤੇ ਹੱਸਣ ਲੱਗੇ।
ਐਡਗਰ ਅਤੇ ਇਜ਼ਕੀਅਸ ਇਸ ਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਦੋਵਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਦੋਵੇਂ ਹਮਲਾਵਰ ਉਥੋਂ ਫ਼ਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: