ਫਿਰੋਜ਼ਪੁਰ ਵਿਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ ਹੈ। ਕੌਂਸਲਰ ‘ਤੇ ਫਾਇਰਿੰਗ ਕੀਤੇ ਜਾਣ ਦੀ ਖਬਰ ਹੈ। ਕੌਂਸਲਰ ਦੀ ਪਛਾਣ ਕਪਿਲ ਕੁਮਾਰ ਵਜੋਂ ਹੋਈ ਹੈ। ਹਮਲੇ ਵਿਚ ਕੌਂਸਲਰ ਕਪਿਲ ਕੁਮਾਰ ਵਾਲ-ਵਾਲ ਬਚੇ ਹਨ। ਪੁਲਿਸ ਮੌਕੇ ਉਤੇ ਪਹੁੰਚ ਗਈ ਹੈ ਤੇ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਅਣਪਛਾਤਿਆਂ ਵੱਲੋਂ ਕੌਂਸਲਰ ‘ਤੇ ਗੋਲੀਆਂ ਚਲਾਈਆਂ ਗਈਆਂ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਕੌਂਸਲਰ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਆਪਣੀ ਦੁਕਾਨ ‘ਤੇ ਸੀ ਤੇ ਮੋਟਰਸਾਈਕਲ ਉਤੇ ਕੁਝ ਨੌਜਵਾਨ ਆਏ। ਉਨ੍ਹਾਂ ਵਿਚੋਂ ਇਕ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਇਕ ਨੇ ਟੋਪੀ ਪਾਈ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਖੱਭੇ ‘ਤੇ ਜਾ ਵੱਜਦੀ ਹੈ ਜਿਸ ਨਾਲ ਕੌਂਸਲਰ ਵਾਲ-ਵਾਲ ਬਚ ਜਾਂਦਾ ਹੈ। ਹਮਲੇ ਦੇ ਬਾਅਦ ਸਾਰੇ ਕੌਂਸਲਰ ਇਕੱਠੇ ਹੋ ਕੇ ਥਾਣੇ ਜਾਂਦੇ ਹਨ ਤੇ ਹਮਲਾਵਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























