ਪਾਕਿਸਤਾਨ ਦੀ ਇੱਕ ਹਿੰਦੂ ਕੁੜੀ ਨੇ ਇਤਿਹਾਸ ਕਾਇਮ ਕੀਤਾ ਹੈ। ਸਨਾ ਰਾਮਚੰਦ ਗੁਲਵਾਨੀ ਨੇ ਪਾਕਿਸਤਾਨ ਦੀ ਪਹਿਲੀ ਮਹਿਲਾ ਪਬਲਿਕ ਸਰਵੈਂਟ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਦੀ ਪਹਿਲੀ ਪਾਕਿ ਹਿੰਦੂ ਮਹਿਲਾ ਸਿਵਲ ਸਰਵੈਂਟ, ਡਾ. ਸਨਾ ਇਸ ਸਮੇਂ ਪੰਜਾਬ ਸੂਬੇ ਦੇ ਹਸਨ ਅਬਦਾਲ ਸ਼ਹਿਰ ਵਿੱਚ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਨਿਯੁਕਤ ਹੈ।
ਡਾ. ਸਨਾ ਰਾਮਚੰਦ ਗੁਲਵਾਨੀ (27) ਸੈਂਟਰਲ ਸੁਪੀਰੀਅਰ ਸਰਵਿਸਿਜ਼ (CSS) ਪ੍ਰੀਖਿਆ 2020 ਨੂੰ ਪਾਸ ਕਰਨ ਤੋਂ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ (PAS) ਵਿੱਚ ਸ਼ਾਮਲ ਹੋ ਗਈ। ਦੱਸਿਆ ਗਿਆ ਕਿ ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਸਫਲਤਾ ਹਾਸਲ ਕਰ ਲਈ।
ਪਾਕਿਸਤਾਨੀ ਅਖ਼ਬਾਰ ਮੁਤਾਬਕ ਸਨਾ ਗੁਲਵਾਨੀ ਨੇ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਕਸਬੇ ਦੇ ਸਹਾਇਕ ਕਮਿਸ਼ਨਰ ਅਤੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲ ਲਿਆ ਹੈ। ਰਿਪੋਰਟ ਮੁਤਾਬਕ ਗੁਲਵਾਨੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਪ੍ਰੀਖਿਆ ਪਾਸ ਕੀਤੀ। ਦੱਸਿਆ ਗਿਆ ਕਿ ਸਨਾ ਵੰਡ ਤੋਂ ਬਾਅਦ ਸਿਵਲ ਪ੍ਰੀਖਿਆ ਪਾਸ ਕਰਨ ਵਾਲੀ ਹਿੰਦੂ ਭਾਈਚਾਰੇ ਦੀ ਪਹਿਲੀ ਪਾਕਿਸਤਾਨੀ ਔਰਤ ਹੈ।
ਤੁਹਾਨੂੰ ਦੱਸ ਦੇਈਏ ਕਿ ਸਨਾ ਗੁਲਵਾਨੀ ਸਿੰਧ ਸੂਬੇ ਦੇ ਸ਼ਿਕਾਰਪੁਰ ਸ਼ਹਿਰ ਵਿੱਚ ਵੱਡੀ ਹੋਈ ਹੈ। ਗੁਲਵਾਨੀ ਇਸ ਤੋਂ ਪਹਿਲਾਂ ਡਾਕਟਰ ਬਣੀ ਸੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਆਪਣੇ ਮਾਪਿਆਂ ਦੀ ਇੱਛਾ ਪੂਰੀ ਕਰਨ ਲਈ ਡਾਕਟਰ ਬਣੀ ਸੀ।
ਇਹ ਵੀ ਪੜ੍ਹੋ : ਇਟਲੀ ਗਏ 6 ਨੌਜਵਾਨਾਂ ਦਾ ਥਹੁ-ਪਤਾ ਨਹੀਂ, ਪੁੱਤਾਂ ਦੀ ਆਵਾਜ਼ ਸੁਣਨ ਲਈ ਤਰਸ ਰਹੇ ਪਰਿਵਾਰ
ਸਨਾ ਰਾਮਚੰਦਰ ਗੁਲਵਾਨੀ ਨੇ ਆਪਣੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਸਿਵਲ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਹਿੰਦੂ ਔਰਤ ਹਾਂ ਜਾਂ ਨਹੀਂ, ਪਰ ਮੈਂ ਕਦੇ ਵੀ ਆਪਣੇ ਭਾਈਚਾਰੇ ਦੀ ਕਿਸੇ ਔਰਤ ਨੂੰ ਸਿਵਲ ਪ੍ਰੀਖਿਆ ਵਿੱਚ ਸ਼ਾਮਲ ਹੋਣ ਬਾਰੇ ਨਹੀਂ ਸੁਣਿਆ ਹੈ। ਸਨਾ ਗੁਲਵਾਨੀ ਅਸਿਸਟੈਂਟ ਕਮਿਸ਼ਨਰ ਬਣਨ ਤੋਂ ਬਾਅਦ ਤੋਂ ਹੀ ਪਾਕਿਸਤਾਨੀ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: