ਪੰਜਾਬ ਸਰਕਾਰ ਵੱਲੋਂ 1 ਅਗਸਤ ਤੋਂ 1 ਸਤੰਬਰ ਤੱਕ ਦਾ ਫਲੱਡ ਮੀਡੀਆ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਹੁਣ ਤੱਕ 29 ਲੋਕਾਂ ਦੀ ਜਾਨ ਇਨ੍ਹਾਂ ਹੜ੍ਹਾਂ ਕਰਕੇ ਚਲੀ ਗਈ ਹੈ। ਕੁੱਲ ਮਿਲਾ ਕੇ 1,044 ਪਿੰਡ ਹੜ੍ਹਾਂ ਦੇ ਪ੍ਰਭਾਵ ਹੇਠ ਹਨ। 3 ਜਣੇ ਇਨ੍ਹਾਂ ਹੜ੍ਹਾਂ ਵਿਚ ਲਾਪਤਾ ਦੱਸੇ ਜਾ ਰਹੇ ਹਨ।
94 ਹਜ਼ਾਰ ਏਕੜ ਫਸਲ ਦਾ ਨੁਕਸਾਨ ਹੋਇਆ ਹੈ। ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਪਟਿਆਲਾ, ਪਠਾਨਕੋਟ, ਐੱਸਏਐੱਸ ਨਗਰ ਇਹ 12 ਜ਼ਿਲ੍ਹੇ ਹਨ ਜੋ ਹੜ੍ਹਾਂ ਦੀ ਮਾਰ ਹੇਠ ਹਨ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ 88 ਪਿੰਡ, ਬਰਨਾਲਾ ਦੇ 24 ਪਿੰਡ, ਫਾਜ਼ਿਲਕਾ-72, ਫਿਰੋਜ਼ਪੁਰ-76, ਗੁਰਦਾਸਪੁਰ-321, ਹੁਸ਼ਿਆਰਪੁਰ-94, ਜਲੰਧਰ-55, ਕਪੂਰਥਲਾ-115, ਮਾਨਸਾ-77, ਮੋਗਾ-39, ਪਠਾਨਕੋਟ-82, ਐੱਸਏਐੱਸ ਨਗਰ ਦਾ ਇਕ ਪਿੰਡ ਹੜ੍ਹਾਂ ਦੀ ਮਾਰ ਹੇਠ ਹੈ।
ਜਨਸੰਖਿਆ ਦੀ ਗੱਲ ਕੀਤੀ ਜਾਵੇ ਤਾਂ 2 ਲੱਖ 56 ਹਜ਼ਰ 107 ਵਿਅਕਤੀ ਹੜ੍ਹਾਂ ਦੀ ਮਾਰ ਹੇਠ ਹਨ। 29 ਜਣਿਆਂ ਦੀ ਜਾਨ ਜਾ ਚੁੱਕੀ ਹੈ ਜਿਸ ਵਿਚ ਅੰਮ੍ਰਿਤਸਰ-3, ਬਰਨਾਲਾ-3, ਬਠਿੰਡਾ-1, ਗੁਰਦਾਸਪੁਰ-1, ਹੁਸ਼ਿਆਰਪੁਰ-3, ਲੁਧਿਆਣਾ-3, ਮਾਨਸਾ-3, ਪਠਾਨਕੋਟ-6, ਪਟਿਆਲਾ ਵਿਚ 1, ਰੂਪਨਗਰ ਵਿਚ 3 ਤੇ ਐੱਸਏਐੱਸ ਨਗਰ ਤੇ ਸੰਗਰੂਰ ਵਿਚ 1 ਵਿਅਕਤੀ ਦੀ ਜਾਨ ਗਈ ਹੈ। 3 ਲੋਕ ਪਠਾਨਕੋਟ ਦੇ ਲਾਪਤਾ ਦੱਸੇ ਜਾ ਰਹੇ ਹਨ। ਜਿਹੜੇ ਜਾਨਵਰ ਇਨ੍ਹਾਂ ਹੜ੍ਹਾਂ ਕਰਕੇ ਮਰੇ ਹਨ ਜਾਂ ਰੁੜ੍ਹ ਗਏ ਹਨ ਉਨ੍ਹਾਂ ਬਾਰੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਜਿਹੜੇ ਘਰ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਹਨ ਜਾਂ ਨੁਕਸਾਨੇ ਗਏ ਹਨ ਉਨ੍ਹਾਂ ਬਾਰੇ ਵੀ ਅਜੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। 15,688 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾ ਚੁੱਕਾ ਹੈ। 129 ਕੈਂਪ ਲਗਾਏ ਗਏ ਹਨ ਤੇ ਜੇਕਰ ਗੱਲ ਕਰੀਏ ਤਾਂ 94061 ਹੈਕਟੇਅਰ ਫਸਲ ਨੁਕਸਾਨੀ ਗਈ ਹੈ।
ਸਭ ਤੋਂ ਵੱਧ ਮਾਨਸਾ ਵਾਲੇ ਪਾਸੇ ਫਸਲ ਦਾ ਨੁਕਸਾਨ ਹੋਇਆ ਹੈ ਤੇ ਸਭ ਤੋਂ ਘੱਟ ਫਤਿਹਗੜ੍ਹ ਸਾਹਿਬ ਦੇ ਨੇੜੇ ਹੋਇਆ ਹੈ। 114 ਮੋਟਰ ਵਾਲੀਆਂ ਕਿਸ਼ਤੀਆਂ BSF ਨੂੰ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲਗਾਇਆ ਗਿਆ ਹੈ ਤੇ 30 ਤੋਂ 35 ਹੈਲੀਕਾਪਟਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਲਈ ਲਗਾਏ ਗਏ ਹਨ। ਏਅਰਫੋਰਸ ਤੇ ਆਰਮੀ ਨੂੰ ਵੀ ਲਗਾਇਆ ਗਿਆ ਹੈ। NDRF ਦੀਆਂ 20 ਟੀਮਾਂ ਬਚਾਅ ਤੇ ਰਾਹਤ ਦਾ ਕਾਰਜ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























