ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਿੰਨ ਤਾਜਿਕਸਤਾਨੀ ਨਾਗਰਿਕਾਂ ਤੋਂ 10 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ। ਵਿਦੇਸ਼ੀ ਕਰੰਸੀ ਸਾਮਾਨ ਵਿੱਚ ਰੱਖੀ ਜੁੱਤੀ ਦੇ ਅੰਦਰੋਂ ਛੁਪੀ ਹੋਈ ਮਿਲੀ। ਯਾਤਰੀਆਂ ਖਿਲਾਫ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ ਹੈ।
ਮੁਲਜ਼ਮਾਂ ਨੂੰ ਅਧਿਕਾਰੀਆਂ ਨੇ ਉਦੋਂ ਰੋਕ ਲਿਆ ਜਦੋਂ ਉਹ ਇਸਤਾਂਬੁਲ ਲਈ ਫਲਾਈਟ ਵਿੱਚ ਸਵਾਰ ਹੋਣ ਲਈ ਅੱਗੇ ਵਧ ਰਹੇ ਸਨ। ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਮਾਨ ਦੀ ਵਿਸਤ੍ਰਿਤ ਜਾਂਚ ਅਤੇ ਯਾਤਰੀਆਂ ਦੀ ਨਿੱਜੀ ਤਲਾਸ਼ੀ ਦੇ ਨਤੀਜੇ ਵਜੋਂ ਉਨ੍ਹਾਂ ਕੋਲੋਂ 10,06,78,410 ਰੁਪਏ (7,20,000 ਅਮਰੀਕੀ ਡਾਲਰ ਅਤੇ 4,66,200 ਯੂਰੋ) ਦੇ ਬਰਾਬਰ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ। ਵਿਦੇਸ਼ੀ ਕਰੰਸੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਸ ਦੀ ਕਿਰਨ ਬਣਿਆ 10 ਮਹੀਨੇ ਦਾ ਹਰਸ਼ਿਤ, ਮੌ.ਤ ਤੋਂ ਬਾਅਦ ਦੋ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ
ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰਪੋਰਟ ਕਸਟਮ ਅਧਿਕਾਰੀਆਂ, ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ, ਟਰਮੀਨਲ-3, ਨਵੀਂ ਦਿੱਲੀ ਨੇ 21 ਜੁਲਾਈ, 2023 ਨੂੰ ਤਿੰਨ ਤਾਜਿਕਸਤਾਨ ਨਾਗਰਿਕਾਂ ਦੇ ਖਿਲਾਫ ਭਾਰਤ ਵਿੱਚ ਕਿਸੇ ਵੀ ਹਵਾਈ ਅੱਡੇ ਰਾਹੀਂ ਵਿਦੇਸ਼ੀ ਮੁਦਰਾ ਦੀ ਤਸਕਰੀ ਦਾ ਸਭ ਤੋਂ ਵੱਡਾ ਮਾਮਲਾ ਦਰਜ ਕੀਤਾ ਹੈ। ਇੱਕ ਸੀਨੀਅਰ ਕਸਟਮ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਤਿੰਨਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ।
ਵੀਡੀਓ ਲਈ ਕਲਿੱਕ ਕਰੋ -: