ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਇੱਕ ਨਸ਼ਾ ਤਸਕਰੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਦੇਸ਼ੀ ਔਰਤ ਆਪਣੇ ਡਫਲ ਬੈਗ ਵਿੱਚ ਕੋਕੀਨ ਲੈ ਕੇ ਪਹੁੰਚੀ ਸੀ। ਪਰ ਕਸਟਮ ਅਧਿਕਾਰੀਆਂ ਨੇ ਸੂਝ-ਬੂਝ ਦਿਖਾਉਂਦੇ ਹੋਏ ਕੋਕੀਨ ਦੀ ਤਸਕਰੀ ਦਾ ਪਰਦਾਫਾਸ਼ ਕਰ ਦਿੱਤਾ। ਇਸ ਦੇ ਨਾਲ ਹੀ ਮਹਿਲਾ ਨੇ ਬੈਗ ‘ਚੋਂ ਕੋਕੀਨ ਜ਼ਬਤ ਕੀਤੇ ਜਾਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਦਰਅਸਲ, ਕਸਟਮ ਵਿਭਾਗ ਨੇ ਮੁੰਬਈ ਏਅਰਪੋਰਟ ‘ਤੇ 1.3 ਕਿਲੋ ਕੋਕੀਨ ਜ਼ਬਤ ਕੀਤੀ ਹੈ। ਇਸ ਕੋਕੀਨ ਦੀ ਅਨੁਮਾਨਿਤ ਕੀਮਤ 12.98 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਬੈਗ ‘ਚ ਕੋਕੀਨ ਲੁਕੋ ਕੇ ਲਿਜਾ ਰਹੀ ਇਸ ਵਿਦੇਸ਼ੀ ਔਰਤ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੇ ਮਹਿਲਾ ਵਿਦੇਸ਼ੀ ਨਾਗਰਿਕ ਦੀ ਤਲਾਸ਼ੀ ਦੌਰਾਨ 12.98 ਕਰੋੜ ਰੁਪਏ ਮੁੱਲ ਦੀ 1.3 ਕਿਲੋ ਕੋਕੀਨ ਜ਼ਬਤ ਕੀਤੀ ਹੈ।
ਇਹ ਵੀ ਪੜ੍ਹੋ : ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਸੰਸਦੀ ਕਮੇਟੀ ਦੀ ਬੈਠਕ ਅੱਜ, ਸੁਸ਼ੀਲ ਮੋਦੀ ਕਰਨਗੇ ਪ੍ਰਧਾਨਗੀ
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ‘ਚ ਵੀ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ‘ਤੇ ਹੀ 28 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਸੀ। ਉਸ ਦੌਰਾਨ ਵੀ ਮੁਲਜ਼ਮ ਕੋਕੀਨ ਨੂੰ ਬੈਗ ਵਿੱਚ ਲੁਕਾ ਕੇ ਤਸਕਰੀ ਕਰ ਰਹੇ ਸਨ। ਇਹ ਕੋਕੀਨ ਅਦੀਸ ਅਬਾਬਾ ਤੋਂ ਭਾਰਤ ਲਿਆਂਦੀ ਗਈ ਸੀ। ਇਸ ਮਾਮਲੇ ਵਿੱਚ ਕਸਟਮ ਵਿਭਾਗ ਨੇ ਇੱਕ ਭਾਰਤੀ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: