Formation of expert committee : ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਇਲਾਜ ਦੇ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਮੁੱਖ ਮਕਸਦ ਨਿੱਜੀ ਖੇਤਰ ਦੇ ਹਸਪਤਾਲਾਂ/ ਨਰਸਿੰਗ ਹੋਮਾਂ ਅਤੇ ਕਲੀਨਿਕ ਨਾਲ ਕੋਵਿਡ-19 ਲਈ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਦੀ ਦੀ ਅਗਵਾਈ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵੱਲੋਂ ਕੀਤੀ ਜਾਵੇਗੀ। ਇਸ ਕਮੇਟੀ ਵਿਚ ਸਿਵਲ ਸਰਜਨਡਾ. ਗੁਰਿੰਦਰ ਕੌਰ ਚਾਵਲਾ, ਆਈਐਮਏ ਸਟੇਟ ਪ੍ਰਧਾਨ ਡਾ. ਨਵਜੋਤ ਦਾਹੀਆ, ਡਾ. ਵਿਜੇ ਮਹਾਜਨ, ਡਾ. ਅਵਿਨਾਸ਼ ਵਿਰਕ, ਡਾ. ਅਭਿਸ਼ੇਖ ਅਤੇ ਡਾ. ਐਸ.ਕੇ. ਸ਼ਰਮਾ ਬਤੌਰ ਮੈਂਬਰ ਹੋਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀ ਥੋਰੀ ਨੇ ਦੱਸਿਆ ਕਿ ਇਹ ਕਮੇਟੀ ਯਕੀਨੀ ਬਣਾਏਗੀ ਕਿ ਨਿੱਜੀ ਸਿਹਤ ਸੰਸਥਵਾਂ ਤੋਂ ਕੋਰੋਨਾ ਨੂੰ ਲੈ ਕੇ ਰੋਜ਼ਾਨਾ ਰਿਪੋਰਟ ਪ੍ਰਸ਼ਾਸਨ ਨੂੰ ਮਿਲਣ। ਇਸ ਵਿਚ ਕੋਰੋਨਾ ਦੇਸ਼ੱਕੀ ਮਰੀਜ਼, ਟੈਸਟ ਕਰਨ ਤੇ ਰੈਫਰ ਕਰਨ ਬਾਰੇ ਮਰੀਜ਼ ਦੇ ਪੂਰੇ ਨਾਂ ਤੇ ਪਤੇ ਦੇ ਨਾਲ ਜਾਣਕਾਰੀ ਦੇਣੀ ਹੋਵੇਗੀ। ਕਮੇਟੀ ਨਿੱਜੀ ਹਸਪਤਾਲਾਂ ਵਿਚ ਭਰਤੀ ਆਮ ਤੋਂ ਲੈ ਕੇ ਗੰਭੀਰ ਹਾਲਤ ਤੱਕ ਦੇ ਮਰੀਜ਼ਾਂ ਬਾਰੇ ਪੂਰੀ ਰਿਪੋਰਟ ਅੱਗੇ ਭੇਜਣ ਨੂੰ ਯਕੀਨੀ ਬਣਾਏਗੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲੇ ਵਿਚ ਕੋਰੋਨਾ ਕੰਟਰੋਲ ਵਿਚ ਹੈ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਮਰੀਜ਼ਾਂ ਲਈ ਅਸਰਦਾਰ ਮੈਨੇਜਮੈਂਟ ਲਈ ਪੂਰਾ ਸਹਿਯੋਗ ਤੇ ਮਦਦ ਦੇਣ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਰਾਹੁਲ ਸਿੰਧੂ, ਡਾ. ਜੈਇੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।