ਫਤਿਹਗੜ੍ਹ ਚੂੜੀਆਂ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਪਤਨੀ ਦੇ ਸਾਹਮਣੇ ਹੀ ਪਤੀ ਨੇ ਸਾਹ ਛੱਡ ਦਿੱਤੇ। ਮ੍ਰਿਤਕ ਦੀ ਪਛਾਣ ਪਿਆਰਾ ਲਾਲ ਵਜੋਂ ਹੋਈ ਹੈ ਤੇ ਮ੍ਰਿਤਕ 3 ਬੱਚਿਆਂ ਦਾ ਪਿਓ ਸੀ।
ਇਹ ਹਾਦਸਾ ਫਤਿਹਗੜ੍ਹ ਚੂੜੀਆਂ ਨੇੜੇ ਵਾਪਰਿਆ ਹੈ ਜਿਥੇ ਫਾਰਚੂਨਰ ਗੱਡੀ ਵਾਲਾ ਬਾਈਕ ਸਵਾਰ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਮੌਕੇ ਉਤੇ ਹੀ ਬਾਈਕ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀਆਂ ਦੋ ਧੀਆਂ ਤੇ ਇਕ ਬੇਟਾ ਹੈ। ਕਿਹਾ ਜਾ ਰਿਹਾ ਹੈ ਕਿ ਪਤੀ ਪੱਥਰ ਲਗਾਉਣ ਦਾ ਕੰਮ ਕਰਦਾ ਹੈ। ਉਹ ਬਿਹਾਰ ਦੇ ਰਹਿਣ ਵਾਲੇ ਹਨ ਪਰ ਹਾਲ ਦੀ ਘੜੀ ਉਹ ਫਤਿਹਗੜ੍ਹ ਚੂੜੀਆਂ ਰਹਿ ਰਹੇ ਸਨ। ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਅੱਜ ਸਵੇਰੇ ਕੰਮ ਦੇਖਣ ਲਈ ਘਰੋਂ ਨਿਕਲਿਆ ਸੀ ਤਾਂ ਅਚਾਨਕ ਫਾਰਚੂਨਰ ਗੱਡੀ ਨੇ ਉਨ੍ਹਾਂ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੇ ਪਤੀ ਦੀ ਮੌਕੇ ਉਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਬਣੇ ਪੰਜਾਬ ਦੇ ਅਭਿਸ਼ੇਕ ਸ਼ਰਮਾ, 54 ਗੇਂਦਾਂ ‘ਚ ਬਣਾਈਆਂ 153 ਦੌੜਾਂ
ਪਤਨੀ ਦਾ ਰੋ-ਰੋ ਬੁਰਾ ਹਾਲ ਹੈ। ਪਤਨੀ ਨੇ ਇਹ ਵੀ ਦੱਸਿਆ ਕਿ ਪਤੀ ਨਾਲ ਉਸ ਦਾ 19 ਸਾਲਾ ਪੁੱਤਰ ਵੀ ਸੀ ਜਿਸ ਦੀ ਅਜੇ ਤੱਕ ਕੋਈ ਖਬਰ ਸਾਰ ਨਹੀਂ ਮਿਲ ਰਹੀ ਹੈ ਜਦੋਂ ਕਿ ਪੁਲਿਸ ਕਹਿ ਰਹੀ ਹੈ ਕਿ ਉਸਦੇ ਮੁੰਡੇ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
