Forty seven corona cases : ਕੋਰੋਨਾ ਵਾਇਰਸ ਦਾ ਕਹਿਰ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਪਟਿਆਲਾ ਤੋਂ 22, ਫਿਰੋਜ਼ਪੁਰ ਤੋਂ 5, ਬਠਿੰਡਾ ਤੋਂ 13, ਗੁਰਦਾਸਪੁਰ ਤੋਂ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਪਟਿਆਲਾ ਵਿਚ ਕੋਰੋਨਾ ਦੇ 22 ਮਾਮਲੇ ਸਾਹਮਣੇ ਆਉਣ ਨਾਲ ਮੌਜੂਦਾ ਸਮੇਂ ਕੋਰੋਨਾ ਪੀੜਤਾਂ ਦੀ ਗਿਣਤੀ 501 ਹੋ ਗਈ ਹੈ। ਅੱਜ ਸਾਹਮਣੇ ਆਏ ਮਾਮਲਿਆਂ ਵਿਚੋਂ 18 ਮਾਮਲੇ ਪਟਿਆਲਾ ਸ਼ਹਿਰ, 3 ਨਾਭਾ ਅਤੇ 1 ਰਾਜਪੁਰਾ ਨਾਲ ਸਬੰਧਤ ਹੈ। ਇਨ੍ਹਾਂ ਵਿਚੋਂ ਤੋਪਖਾਨਾ ਮੋੜ ਏਰੀਆ, ਧਾਮੋ ਮਾਜਰਾ, ਗੁਰੂ ਨਾਨਕ ਨਗਰ, ਰੂਪ ਚੰਦ ਮੁਹੱਲਾ, ਜੁਝਾਰ ਨਗਰ, ਨਾਭਾ ਦੀ ਦੀਪ ਕਾਲੋਨੀ ਤੇ ਗੁਰਦੁਆਰਾ ਦੁੱਖਨਿਵਾਰਨ ਏਰੀਆ, ਪ੍ਰੇਮ ਨਗਰ ਕਾਲੋਨੀ, ਨਿਊ ਬਸਤੀ ਬਡੂੰਗਰ ਤੇ ਰਾਜਪੁਰਾ ਦੇ ਨਾਲਾਸ ਰੋਡ ਤੋਂ ਮਾਮਲੇ ਸਾਹਮਣੇ ਆਏ ਹਨ।
ਫਿਰੋਜ਼ਪੁਰ ਤੋਂ ਸਾਹਮਣੇ ਆਏ ਪੰਜ ਨਵੇਂ ਮਰੀਜ਼ ਇਕ ਕਸਬਾ ਤਲਵੰਡੀ ਤੋਂ, ਦੋ ਗੁਰੂਹਰਸਹਾਏ, ਇਕ ਮਮਦੋਟ ਤੋਂ ਅਤੇ ਇਕ ਫਿਰੋਜ਼ਸ਼ਾਹ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ਵਿਚ ਹੁਣ ਕੁਲ ਪੀੜਤਾਂ ਦੀ ਗਿਣਤੀ 143 ਹੋ ਗਈ ਹੈ, ਜਦਕਿ 63 ਕੇਸ ਐਕਟਿਵ ਹਨ। ਉਥੇ ਹੀ ਬਠਿੰਡਾ ਵਿਚ ਤਲਵੰਡੀ ਸਾਬੋ ਦੀ ਰਾਮਾ ਮੰਡੀ ਵਿਚ ਚੱਲ ਰਹੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਿਚ ਕੰਮ ਕਰਨ ਲਈ ਆਏ 13 ਮਜ਼ਦੂਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਨੂੰ ਵੱਖ-ਵੱਖ ਸੂਬਿਆਂ ਤੋਂ ਆਉਣ ਕਰਕੇ ਆਈਸੋਲੇਟ ਕੀਤਾ ਗਿਆ ਸੀ ਤੇ ਇਨ੍ਹਾਂ ਦੀ ਜਾਂਚ ਲਈ ਸੈਂਪਲ ਵੀ ਲਏ ਗਏ ਸਨ।
ਬਠਿੰਡਾ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 130 ਤੋਂ ਪਾਰ ਹੋ ਗਈ ਹੈ, ਜਦਕਿ 35 ਮਾਮਲੇ ਐਕਟਿਵ ਹਨ। ਹੁਣ ਤੱਕ ਬਠਿੰਡਾ ਵਿਚ ਕੋਰੋਨਾ ਨਾਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਗੁਰਦਾਸਪੁਰ ਤੋਂ ਕੋਰੋਨਾ ਦੇ 7 ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਪੀੜਤਾਂ ਦੀ ਗਿਣਤੀ 297 ਹੋ ਗਈ ਹੈ, ਜਦਕਿ 9 ਮਰੀਜ਼ਾਂ ਦੀ ਜ਼ਿਲੇ ਵਿਚ ਮੌਤ ਹੋ ਚੁੱਕੀ ਹੈ।