Found 31 new Covid-19 cases : ਜਲੰਧਰ ’ਚ ਅੱਜ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿਚ ਸਹਿਮਤ ਦਾ ਮਾਹੌਲ ਬਣ ਗਿਆ ਹੈ। ਅੱਜ ਫਿਰ ਜ਼ਿਲੇ ਵਿਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ 8 ਮਰੀਜ਼ ਦੁਬਈ ਤੋਂ ਵਾਪਿਸ ਪੰਜਾਬ ਆਏ ਸਨ, ਜਿਨ੍ਹਾਂ ਦੇ ਕੋਰੋਨਾ ਸੈਂਪਲ ਲਏ ਗਏ ਸਨ ਤੇ ਉਹ ਪਾਜ਼ੀਟਿਵ ਆਏ ਹਨ। ਇਨ੍ਹਾਂ ਲੋਕਾਂ ਨੂੰ ਮਹਿਤਪੁਰ ਦੇ ਨੇੜੇ ਇਕ ਕੁਆਰੰਟਾਈਨ ਹੋਮ ਵਿਚ ਰਖਿਆ ਗਿਆ ਹੈ। ਸਾਹਮਣੇ ਆਏ ਇਨ੍ਹਾਂ 31 ਮਾਮਲਿਆਂ ਵਿਚੋਂ ਇਕ ਮਾਮਲਾ ਦੂਸਰੇ ਜ਼ਿਲੇ ਨਾਲ ਸਬੰਧਤ ਹੈ। ਸਿਹਤ ਵਿਭਾਗ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਪਾਜ਼ੀਟਿਵ ਆਏ ਮਾਮਲਿਆਂ ਵਿਚ ਵਧੇਰੇ ਮਾਮਲੇ ਗੋਪਾਲ ਨਗਰ ਅਤੇ ਮਹਿੰਦਰੂ ਮੁਹੱਲੇ ਨਾਲ ਸਬੰਧਤ ਹਨ, ਜਿਥੋਂ ਪਹਿਲਾਂ ਵੀ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਜਲੰਧਰ ’ਚ ਸਾਹਮਣੇ ਆਏ ਕੋਰੋਨਾ ਦੇ ਮਾਮਲਿਆਂ ਵਿਚ ਰੇਲਵੇ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਤਾਇਨਾਤ ਇਕ ਸੁਰੱਖਿਆ ਮੁਲਾਜ਼ਮ ਦੀ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਬੈਂਕ ਦੀ ਇਸ ਬ੍ਰਾਂਚ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬੈਂਕ ਕਰਮਚਾਰੀਆ ਨੂੰ ਕੁਆਰੰਟੀਨ ਕੀਤਾ ਗਿਆ। ਇਸ ਦੇ ਨਾਲ ਸਾਰੇ ਬੈਂਕ ਕਰਮਚਾਰੀਆ ਦਾ ਕੋਰੋਨਾ ਦਾ ਟੈੱਸਟ ਦੇ ਸੈਂਪਲ ਵੀ ਲਏ ਜਾ ਰਹੇ ਹਨ ਅਤੇ ਅੱਜ ਸਵੇਰੇ ਹੀ ਬੈਂਕ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ।
ਇਥੇ ਦੱਸ ਦੇਈਏ ਕਿ ਇਸ ਮੁਲਾਜ਼ਮ ਦੀ ਰਿਪੋਰਟ ਕੱਲ੍ਹ ਹੀ ਪਾਜ਼ੀਟਿਵ ਆਈ ਹੈ ਅਤੇ ਇਹ ਕੱਲ੍ਹ ਡਿਊਟੀ ’ਤੇ ਤਾਇਨਾਤ ਸੀ, ਜਿਸ ਨਾਲ ਬੈਂਕ ਮੁਲਾਜ਼ਮਾਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। ਦੱਸ ਦੇੱਏ ਕਿ ਕੱਲ੍ਹ ਜਲੰਧਰ ਵਿਚ 32 ਲੋਕਾ ਦੀ ਰਿਪੋਰਟ ਪਾਜੀਟਿਵ ਆਈ ਸੀ।