Four cases of Covid-19 : ਪਿਛਲੇ ਚਾਰ ਦਿਨਾਂ ਤੋਂ ਸੂਬੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਕੁਝ ਘਟੀ ਸੀ ਪਰ ਅੱਜ ਲੁਧਿਆਣਾ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 2 ਦਿੱਲੀ ਤੋਂ ਪਰਤੇ ਆਰ. ਪੀ. ਐੱਫ. ਦੇ ਜਵਾਨ ਹਨ ਇਸ ਤੋਂ ਇਲਾਵਾ ਦੋ ਰੇਲਵੇ ਪੁਲਿਸ ਮੁਲਾਜ਼ਮ, ਇਕ ਕੁੰਦਨਪੁਰੀ ਦਾ ਰਹਿਣ ਵਾਲਾ ਤੇ ਇਕ ਹੋਰ ਮਰੀਜ਼ ਸ਼ਾਮਲ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ.ਰਾਜੇਸ਼ ਬੱਗਾ ਨੇ ਦਿੱਤੀ। ਸ਼ਨੀਵਾਰ ਨੂੰ 2 ਨਵੇਂ ਮਰੀਜ਼ ਕੋਰੋਨਾ ਪੀੜਤ ਆਏ 33 ਮਰੀਜ਼ ਕੋਰੋਨਾ ਵਾਇਰਸ ਤੋਂ ਮੁਕਤ ਹੋਏ। ਪਹਿਲ ਵਾਰ ਲੁਧਿਆਣਾ ਜਿਲ੍ਹੇ ਤੋਂ ਇਕੱਠੇ ਇੰਨੇ ਮਰੀਜਾਂ ਨੂੰ ਛੁੱਟੀ ਦਿੱਤੀ ਗਈ। ਸਿਹਤਯਾਬ ਹੋਣ ਵਾਲਿਆਂ ਵਿਚ 25 ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ, ਕੋਟਾ ਤੋਂ ਆਏ ਚਾਰ ਵਿਦਿਆਰਥੀ ਤੇ ਬਾਕੀ ਚਾਰ ਹੋਰ ਮਰੀਜ਼ ਸ਼ਾਮਲ ਹਨ।
ਹਸਪਤਾਲ ਤੋਂ ਜਿਹੜੇ ਲੋਕਾਂ ਨੂੰ ਛੁੱਟੀ ਮਿਲੀ ਉਨ੍ਹਾਂ ਨੇ ਡਾਕਟਰਾਂ ਤੇ ਸਟਾਫ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜਿਲ੍ਹੇ ਵਿਚ ਕੁੱਲ 95 ਸ਼ਰਧਾਲੂ ਪਾਜੀਟਿਵ ਪਾਏ ਗਏ ਸਨ ਜਿਨ੍ਹਾਂ ਵਿਚੋਂ 25 ਠੀਕ ਹੋ ਗਏ ਹਨ। 8 ਹੋਰ ਜਿਲ੍ਹਿਆਂ ਵਿਚੋਂ ਚਾਰ ਕੋਟਾ ਤੋਂ ਆਏ ਸਟੂਡੈਂਟ ਹਨ, ਨੂੰ ਵੀ ਛੁੱਟੀ ਦੇ ਦਿੱਤੀ ਗਈ ਹੈ। ਜਿਲ੍ਹੇ ਵਿਚ ਹੁਣ ਤਕ ਲਗਭਗ 46 ਲੋਕ ਠੀਕ ਹੋ ਚੁੱਕੇ ਹਨ।
ਸ਼ਨੀਵਾਰ ਨੂੰ ਪਾਜੀਟਿਵ ਆਏ ਮਰੀਜਾਂ ਵਿਚ ਕੰਗਣਵਾਲ ਦੀ ਟਾਇਰ ਫੈਕਟਰੀ ਦਾ ਇਕ ਹੋਰ ਮਜ਼ਦੂਰ ਹੈ। ਇਹ 19 ਸਾਲਾ ਨੌਜਵਾਨ ਕੰਗਣਵਾਲ ਵਿਚ ਹੀ ਰਹਿੰਦਾ ਹੈ। ਇਸ ਤੋਂ ਪਹਿਲਾਂ ਦੇ ਅਧਿਕਾਰੀ ਹੀ ਪਾਜੀਟਿਵ ਆ ਜਾ ਰਹੇ ਸ। ਹੁਣ ਇਹ ਪਹਿਲਾ ਮਜ਼ਦੂਰ ਹੈ ਜੋ ਇੰਫੈਕਟਿਡ ਪਾਇਆ ਗਿਆ ਹੈ। ਸਿਹਤ ਵਿਭਾਗ ਦੀ ਟੀਮ ਸ਼ੁੱਕਵਾਰ ਨੂੰ ਫੈਕਟਰੀ ਵਿਚ ਵੀ ਗਈ ਅਤੇ ਉਥੋਂ ਦੇ ਲੋਕਾਂ ਦੇ ਸੈਂਪਲ ਲਏ ਗਏ। ਦੂਜਾ ਮਰੀਜ਼ ਨੂਰਵਾਲਾ ਰੋਡ ਦਾ ਨਿਵਾਸੀ ਹੈ ਜੋ ਇਕ ਫੈਕਟਰੀ ਵਿਚ ਕੰਮ ਕਰਦਾ ਸੀ। 50 ਸਾਲਾ ਇਹ ਮਜ਼ਦੂਰ ਸ਼ੂਗਰ, ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਇਸ ਮਰੀਜ਼ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ ਅਤੇ ਹੁਣ ਓਸਵਾਲ ਹਸਪਤਾਲ ਵਿਚ ਦਾਖਲ ਹੈ। ਉਸ ਦੀ ਹਾਲਤ ਗੰਭੀਰ ਹੈ। ਪਰਿਵਾਰ ਵਿਚ ਦੋ ਬੱਚੇ ਅਤੇ ਪਤਨੀ ਹੈ। ਸਿਹਤ ਵਿਭਾਗ ਦੀ ਟੀਮ ਨੇ ਫੈਕਟਰੀ ਦੇ ਕੁਝ ਮਜ਼ਦੂਰਾਂ ਸਮੇਤ ਉਸ ਦੇ ਪਰਿਵਾਰ ਦੇ ਲੋਕਾਂ ਦੇ ਸੈਂਪਲ ਵੀ ਲਏ ਹਨ।