Fourteen Corona Cases found : ਮੋਹਾਲੀ ਜ਼ਿਲੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਐਤਵਾਰ ਜ਼ਿਲੇ ਵਿਚ ਕੋਰੋਨਾ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 302 ਤੱਕ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਦੇ 79 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਇਸ ਮਹਾਮਾਰੀ ਕਾਰਨ 5 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚ ਲਾਲੜੂ ਦੀ ਇਕ 57 ਸਾਲਾ ਔਰਤ, ਡੇਰਾਬੱਸੀ ਦਾ 26 ਸਾਲਾ ਨੌਜਵਾਨ, ਮੋਹਾਲੀ ਸ਼ਹਿਰ ਤੋਂ 36 ਸਾਲਾ ਵਿਅਕਤੀ, ਪਿੰਡ ਬੇਹੜਾ ਤੋਂ 32 ਸਾਲਾ ਔਰਤ, 40 ਸਾਲਾ ਮਰਦ, 28 ਸਾਲਾ ਲੜਕੀ, 51 ਸਾਲਾ ਵਿਅਕਤੀ, 24 ਸਾਲਾ ਨੌਜਵਾਨ, 45 ਸਾਲਾ ਔਰਤ, 17 ਸਾਲਾ ਲੜਕੀ, 14 ਸਾਲਾ ਲੜਕੀ, 18 ਸਾਲਾ ਲੜਕੀ, 27 ਸਾਲਾ ਨੌਜਵਾਨ, 17 ਸਾਲਾ ਲੜਕਾ ਸਾਮਲ ਹਨ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚੋਂ 218 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਬੀਤੇ ਦਿਨ ਵੀ ਮੋਹਾਲੀ ਜ਼ਿਲੇ ਤੋਂ 6 ਕੋਰੋਨਾ ਪੀੜਤ ਔਰਤਾਂ ਨੂੰ ਕੋਰੋਨਾ ਤੋਂ ਜੰਗ ਫਤਿਹ ਕਰਨ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ 25 ਸਾਲਾ ਔਰਤਾਂ, 18 ਸਾਲਾ ਲੜਕੀਆਂ, 19 ਸਾਲਾ ਲੜਕੀ ਅਤੇ 22 ਸਾਲਾ ਲੜਕੀ ਸ਼ਾਮ ਹੈ। ਉਧਰ ਚੰਡੀਗੜ੍ਹ ਵਿਚ ਬੀਤੇ ਦਿਨ ਇਕ ਪੀਸੀਐਸ ਅਧਿਕਾਰੀ ਸਣੇ ਪੰਜ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਜਿਸ ਨਾਲ ਸ਼ਹਿਰ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 395 ਹੋ ਗਈ ਹੈ, ਜਿਨ੍ਹਾਂ ਵਿਚੋਂ 58 ਲੋਕਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।