ਭਾਰਤ ਸਰਕਾਰ ਨੇ ਚੀਨ-ਪਾਕਿਸਤਾਨ ਦੇ ਇਤਰਾਜ਼ ਦੇ ਬਾਵਜੂਦ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਜੀ-20 ਯੋਜਨਾ ਦੇ ਮੁਤਾਬਕ 22 ਅਤੇ 23 ਮਈ ਨੂੰ ਸ਼੍ਰੀਨਗਰ ‘ਚ ਸੈਰ-ਸਪਾਟੇ ‘ਤੇ ਕਾਰਜ ਸਮੂਹ ਦੀ ਬੈਠਕ ਹੋਵੇਗੀ। 70 ਸਾਲਾਂ ‘ਚ ਪਹਿਲੀ ਵਾਰ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਹੋਵੇਗੀ। ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਵੀ ਹੋਵੇਗਾ।
ਰਿਪੋਰਟਾਂ ਦੇ ਅਨੁਸਾਰ ਸ਼੍ਰੀਨਗਰ ਵਿੱਚ ਹੋਣ ਵਾਲੀ G-20 ਦੀ ਮੀਟਿੰਗ ਦੀ ਤਿਆਰੀ ਬੀਤੇ ਸਾਲ ਹੀ ਸ਼ੁਰੂ ਹੋ ਗਈ ਸੀ। G-20 ਦੀਆਂ ਯੂਥ-20 ਅਤੇ ਸਿਵਲ-20 ਮੀਟਿੰਗਾਂ ਲਈ ਚੁਣੀਆਂ ਗਈਆਂ ਦੇਸ਼ ਦੀਆਂ 15 ਸੰਸਥਾਵਾਂ ਵਿੱਚੋਂ ਇੱਕ ਕਸ਼ਮੀਰ ਯੂਨੀਵਰਸਿਟੀ ਵੀ ਹੈ। C-20 ਦੇ ਵਰਕਿੰਗ ਗਰੁੱਪ ਦੀ ਮੀਟਿੰਗ ਪਹਿਲਾਂ ਹੀ ਕਸ਼ਮੀਰ ਯੂਨੀਵਰਸਿਟੀ ਵਿੱਚ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਇਸ ਮੀਟਿੰਗ ਦਾ ਮੁੱਦਾ ਲਿੰਗ ਸਮਾਨਤਾ ਅਤੇ ਅਪੰਗਤਾ ਸੀ।
ਇਹ ਵੀ ਪੜ੍ਹੋ : ਗਰਭ ‘ਚ ਪਲ ਰਹੇ ਬੱਚਿਆਂ ਲਈ ਖ਼ਤਰਾ ਬਣ ਰਿਹੈ ਕੋਰੋਨਾ, ਬ੍ਰੇਨ ਡੈਮੇਜ ਨਾਲ ਪੈਦਾ ਹੋਏ 2 ਬੱਚੇ
ਰਿਪੋਰਟਾਂ ਦੇ ਅਨੁਸਾਰ, ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲੇ ਨੇ ਕਸ਼ਮੀਰ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਯੁਵਾ-20 ਸੰਮੇਲਨ ਤੋਂ ਪਹਿਲਾਂ ਸਮਾਗਮਾਂ ਦੀ ਮੇਜ਼ਬਾਨੀ ਵੀ ਕਰੇਗੀ। ਇਸ ‘ਚ ਜੀ-20 ਦੇਸ਼ਾਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ। ਜੂਨ 2023 ਵਿੱਚ ਵਾਰਾਣਸੀ ਵਿੱਚ ਯੂਥ-20 ਸੰਮੇਲਨ ਹੋਣਾ ਹੈ।
ਚੀਨ ਅਤੇ ਪਾਕਿਸਤਾਨ ਜੰਮੂ-ਕਸ਼ਮੀਰ ‘ਚ ਜੀ-20 ਬੈਠਕ ਦੇ ਆਯੋਜਨ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਪਾਕਿਸਤਾਨ ਜੀ-20 ‘ਚ ਸ਼ਾਮਲ ਆਪਣੇ ਸਮਰਥਕ ਦੇਸ਼ਾਂ ਦੀ ਮਦਦ ਕਰਕੇ ਇਸ ਬੈਠਕ ਦਾ ਵਿਰੋਧ ਕਰ ਰਿਹਾ ਸੀ। ਚੀਨ ਨੇ ਮਾਰਚ ‘ਚ ਹੀ ਕਿਹਾ ਸੀ ਕਿ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਨਹੀਂ ਹੋਣੀ ਚਾਹੀਦੀ। ਜੀ-20 ਦੀ ਪ੍ਰਧਾਨਗੀ ਕਰ ਰਹੇ ਭਾਰਤ ਨੇ ਪਹਿਲਾਂ ਹੀ ਕਿਹਾ ਸੀ ਕਿ ਜੀ-20 ਨਾਲ ਸਬੰਧਤ ਬੈਠਕਾਂ ਦੇਸ਼ ਦੇ 28 ਰਾਜਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਇਸ ਤਹਿਤ ਅਰੁਣਾਚਲ ਅਤੇ ਕਸ਼ਮੀਰ ਵਿੱਚ ਵੀ ਇਹ ਮੀਟਿੰਗਾਂ ਹੋਈਆਂ।
ਵੀਡੀਓ ਲਈ ਕਲਿੱਕ ਕਰੋ -: