ਪੰਜਾਬ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੇ ਆਪਣੀ ਗਰਲਫ੍ਰੈਂਡ ਨਾਲ ਵੀ ਧੋਖਾ ਕੀਤਾ ਹੈ। ਦੀਪਕ ਟੀਨੂੰ ਆਪਣੀ ਜਾਨ ‘ਤੇ ਖੇਡ ਕੇ ਫਰਾਰ ਕਰਵਾਉਣ ਵਾਲੀ ਗਰਲ ਫ੍ਰੈਂਡ ਜਤਿੰਦਰ ਕੌਰ ਨੂੰ ਧੋਖਾ ਦੇ ਕੇ ਗਾਇਬ ਹੋ ਗਿਆ ਹੈ। ਟੀਨੂੰ ਨੇ ਰਾਜਸਥਾਨ ‘ਚ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੰਬਈ ਪਹੁੰਚ ਜਾਵੇਗਾ ਅਤੇ ਉਥੇ ਦੋਵੇਂ ਮਿਲਣਗੇ, ਪਰ ਦੀਪਕ ਟੀਨੂੰ ਉਥੇ ਨਹੀਂ ਆਇਆ ਅਤੇ ਉਸਦੀ ਗਰਲ ਫ੍ਰੈਂਡ ਪੁਲਿਸ ਦੇ ਹੱਥ ਆ ਗਈ। ਗੈਂਗਸਟਰ ਟੀਨੂੰ ਦੀ ਗਰਲ ਫ੍ਰੈਂਡ ਹੁਣ ਪੁੱਛਗਿੱਛ ਦੌਰਾਨ ਆਪਣੀ ਬੇਵਫਾਈ ਦਾ ਰੋਣਾ ਰੋ ਰਹੀ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਗੋਲਡੀ ਬਰਾੜ ਵੀ ਆਪਣੇ ਸ਼ਾਰਪ ਸ਼ੂਟਰਾਂ ਨਾਲ ਅਜਿਹਾ ਹੀ ਕਰ ਚੁੱਕਾ ਹੈ। ਪਤਾ ਲੱਗਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਉਸ ਨਾਲ ਕੀਤੇ ਪੈਸੇ ਨਹੀਂ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਦੀਪਕ ਟੀਨੂੰ ਲੁਧਿਆਣਾ ਵਿੱਚ ਨਜਾਇਜ਼ ਵਸੂਲੀ ਅਤੇ ਨਸ਼ਿਆਂ ਦਾ ਕਾਰੋਬਾਰ ਕਰਦਾ ਰਿਹਾ ਹੈ। ਲੁਧਿਆਣਾ ਵਿੱਚ ਇਸ ਦਾ ਵੱਡਾ ਨੈੱਟਵਰਕ ਹੈ। ਫਰਾਰ ਗੈਂਗਸਟਰ ਟੀਨੂੰ ਦੇ ਮਾਮਲੇ ‘ਚ ਪੰਜਾਬ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਟਰੱਸਟ ਦੇ ਮੈਂਬਰਾਂ ਦੀ ਲਿਸਟ ‘ਚ ਹਨੀਪ੍ਰੀਤ ਚੇਅਰਪਰਸਨ, ਬਣ ਰਹੀ ਵਾਰਿਸ!
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੀਪਕ ਟੀਨੂੰ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਿਆ ਸੀ। ਐਂਟੀ ਗੈਂਗਸਟਰ ਟੀਮ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਦੀਪਕ ਟੀਨੂੰ ਕਾਲੇ ਰੰਗ ਦੀ ਸਕੋਡਾ ਕਾਰ ‘ਚ ਫਰਾਰ ਹੋ ਗਿਆ ਸੀ। ਕਾਲੇ ਰੰਗ ਦੀ ਸਕੋਡਾ ਦਾ ਨੰਬਰ PB-11 CG-1563 ਹੈ। ਪੁਲੀਸ ਨੇ ਕਾਰ ਵੀ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਜਿਮ ਡਰਾਈਵਰ ਕੁਲਦੀਪ ਕੋਹਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਜਵੀਰ ਨੇ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਜ਼ੀਰਕਪੁਰ ਤੋਂ ਕਾਰ ਵਿੱਚ ਬਿਠਾ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਸੀਆਈਏ ਸਟਾਫ ਕੋਲ ਛੱਡ ਗਿਆ ਸੀ। ਇਸ ਤੋਂ ਇਲਾਵਾ ਕੁਲਦੀਪ ਕੋਹਲੀ ਨੇ ਕੁੜੀ ਨੂੰ ਕੱਪੜਿਆਂ ਨਾਲ ਭਰਿਆ ਬੈਗ ਵੀ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: