ਪੰਜਾਬ ਵਿਚ ਮੋਹਾਲੀ ਪੁਲਿਸ ਨੇ ਮਸ਼ਹੂਰ ਗੈਂਗਸਟਰ ਜੈਪਾਲ ਭੁੱਲਰ ਦੇ ਰਾਈਟ ਹੈਂਡ ਹਰਬੀਰ ਸਿੰਘ ਸੋਹਲ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਹਰਬੀਰ ਗੈਂਗਸਟਰ ਭੁੱਲਰ ਦਾ ਰਾਈਟ ਹੈਂਡ ਰਿਹਾ ਹੈ ਜੋ ਉਸ ਦੇ ਪੈਸਿਆਂ ਦਾ ਹਿਸਾਬ-ਕਿਤਾਬ ਰੱਖਦਾ ਸੀ। ਭੁੱਲਰ ਦੀ ਫਿਰੌਤੀ ਦੇ ਪੈਸਿਆਂ ਨਾਲ ਖਰੀਦੀ ਜ਼ਮੀਨ ਵੀ ਸੋਹਲ ਦੇ ਹੀ ਨਾਂ ‘ਤੇ ਸੀ। ਮੋਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਦੋਸ਼ੀਆਂ ਤੋਂ 30 ਬੋਰ ਦੀ ਚਾਈਨਿਜ਼ ਪਿਸਤੌਲ, 3 ਮੈਗਜ਼ੀਨ, 9MM ਪਿਸਤੌਲ ਤੇ 50 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਹਰਬੀਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਗੈਂਗਸਟਰ ਭੁੱਲਰ ਦਾ ਕੋਲਕਾਤਾ ਵਿਚ ਐਨਕਾਊਂਟਰ ਹੋਣ ਤੋਂ ਬਾਅਦ ਉਹ ਉਸ ਦੇ ਗੈਂਗ ਦਾ ਕੰਮ ਚਲਾ ਰਹੇ ਸਨ। ਸੋਹਲ ਪੇਸ਼ੇ ਤੋਂ ਪੰਜਾਬੀ ਸਿੰਗਲ ਹੈ। ਉਸ ਦੇ ਨਾਲ ਅੰਮ੍ਰਿਤਪਾਲ ਸਿੰਘ ਉਰਫ ਸੱਤਾ ਨਿਵਾਸੀ ਬੱਸੀ ਪਠਾਣਾ ਵੀ ਰਹਿ ਰਿਹਾ ਸੀ ਪਰ ਉਹ ਪੁਲਿਸ ਤੋਂ ਬਚ ਕੇ ਭੱਜਣ ਵਿਚ ਸਫਲ ਰਿਹਾ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਭੁੱਲਰ ਗੈਂਗ ਦੇ ਇਹ ਗੁਰਗੇ ਨੈੱਟ ਕਾਲਿੰਗ ਜ਼ਰੀਏ ਕਾਰੋਬਾਰੀਆਂ ਤੋਂ ਫਿਰੌਤੀ ਮੰਗਦੇ ਸਨ। ਇਨ੍ਹਾਂ ਵਿਚ ਕੈਨੇਡਾ ਵਿਚ ਬੈਠਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਤੇ ਆਸਟ੍ਰੇਲੀਆ ਵਿਚ ਬੈਠਾ ਗੁਰਜੰਟ ਸਿੰਘ ਉਰਫ ਜੰਟਾ ਉਨ੍ਹਾਂ ਦੀ ਮਦਦ ਕਰਦੇ ਸਨ। ਉਥੇ ਦੋਵੇਂ ਗੈਂਗਸਟਰ ਇਨ੍ਹਾਂ ਨੂੰ ਅੱਗੇ ਲਈ ਟਾਰਗੈੱਟ ਦਿੰਦੇ ਸਨ। ਉਹ ਦੋਵੇਂ ਵਿਦੇਸ਼ ਤੋਂ ਨੈੱਟ ਕਾਲਿੰਗ ਜ਼ਰੀਏ ਫਿਰੌਤੀ ਮੰਗਦੇ ਸੀ ਤੇ ਫਿਰ ਹਰਬੀਰ ਸੋਹਲ ਤੇ ਸੱਤਾ ਉਸ ਦੀ ਵਸੂਲੀ ਕਰਦੇ ਸਨ। ਪੁਲਿਸ ਮੁਤਾਬਕ ਹਥਿਆਰ ਸਣੇ ਇਨ੍ਹਾਂ ਦੀ ਗ੍ਰਿਫਤਾਰੀ ਤੋਂ ਸੰਭਵ ਹੈ ਕਿ ਇਹ ਕਿਸੇ ਵਾਰਦਾਤ ਦੀ ਫਿਰਾਕ ਵਿਚ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਮੋਹਾਲੀ ਵਿਚ ਹੁਣ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਤੇਜ਼ ਕੀਤੀ ਜਾਵੇਗੀ। ਕਿਸੇ ਕ੍ਰਿਮਨਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਇਥੇ ਨਾ ਲੁਕੇ, ਇਸ ਲਈ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਵਾਲਿਆਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਤੇ ਪੰਚਕੂਲਾ ਪੁਲਿਸ ਨਾਲ ਮਿਲ ਕੇ ਟ੍ਰਾਈ ਸਿਟੀ ਵਿਚ ਅਜਿਹੇ ਗੈਂਗਸਟਰਾਂ ਦੇ ਠਹਿਰਣ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।