ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਟੀਕਾ ਲਾਉਣ ਲਈ ਨਵੀਂ ਪਹਿਲ ਕੀਤੀ ਹੈ। ਇਸ ਦੀ ਸ਼ੁਰੂਆਤ ਪੰਜਾਬ ਵਿੱਚ ਇੱਕ ਪਾਇਲਟ ਪ੍ਰਾਜੈਕਟ ਵਜੋਂ ਕੀਤੀ ਗਈ ਹੈ। ਜਿਸ ਵਿਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ 500 ਰੁਪਏ ਦੇ ਕੇ ਟੀਕਾ ਲਗਵਾ ਸਕਦਾ ਹੈ।
ਇਸ ਦੇ ਲਈ ਆਨਲਾਈਨ ਪੇਮੈਂਟ ਕਰਕੇ ਇੱਕ ਸਲਾਟ ਬੁੱਕ ਕਰਵਾਉਣਾ ਹੋਵੇਗਾ। ਜਲੰਧਰ ਵਿੱਚ ਕੇ.ਐਮ.ਵੀ. ਕਾਲਜ, ਐਚ.ਐਮ.ਵੀ. ਕਾਲਜ ਅਤੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਇਸ ਲਈ ਟੀਕਾਕਰਨ ਦੀਆਂ ਥਾਵਾਂ ਬਣਾਈਆਂ ਗਈਆਂ ਹਨ। ਜਿਥੇ ਟੀਕਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਵੈਕਸੀਨ ਲਗਵਾਈ ਜਾ ਸਕੇਗੀ।
ਜੇਕਰ ਤੁਸੀਂ ਵੀ ਪੇਡ ਵੈਕਸੀਨ ਲਗਵਾਉਣਾ ਚਾਹੁੰਦੇ ਹੋ, ਤਾਂ ਤੁਸੀਂ www.citywoofer.com/event/vaccination-drive ‘ਤੇ ਕਲਿੱਕ ਕਰਕੇ ਬੁਕਿੰਗ ਕਰ ਸਕਦੇ ਹੋ। ਇਸ ਵਿੱਚ ਟੀਕੇ ਲਈ 500 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਲਗਭਗ 43 ਰੁਪਏ ਆਨਲਾਈਨ ਪੇਮੈਂਟ ਦਾ ਖੜਚਾ ਅਤੇ ਟੈਕਸ ਆਦਿ ਦੇਣੇ ਪੈਣਗੇ। ਇਸ ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ ਹੁਣ ਤੁਸੀਂ ਟੀਕਾਕਰਣ ਦੀ ਜਗ੍ਹਾ ਦੇ ਨਾਲ ਮਿਤੀ ਦੀ ਚੋਣ ਕਰ ਸਕਦੇ ਹੋ।
ਜ਼ਿਲ੍ਹੇ ਵਿੱਚ ਇਸ ਸਮੇਂ ਕੋਵੈਕਸਿਨ ਅਤੇ ਕੋਵਿਸ਼ੀਲਡ ਲਗਾਈ ਜਾ ਰਹੀ ਹੈ। ਹਾਲਾਂਕਿ, ਆਨਲਾਈਨ ਟੀਕਾਕਰਨ ਦੀ ਬੁਕਿੰਗ ਦੀ ਸਹੂਲਤ ਦੇ ਅਧੀਨ ਪ੍ਰਸ਼ਾਸਨ ਕੋਲ ਇਸ ਵੇਲੇ ਸਿਰਫ ਕੋਵੈਕਸਿਨ (COVAXIN) ਹੀ ਉਪਲਬਧ ਹੈ, ਜਿਸ ਲਈ ਲੋਕ ਬੁਕਿੰਗ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਬੱਚਿਆਂ ‘ਤੇ ਕੋਰੋਨਾ ਤੋਂ ਬਾਅਦ ਮੰਡਰਾਇਆ ਨਵੀਂ ਬੀਮਾਰੀ ਦਾ ਖਤਰਾ- ਜਲੰਧਰ ‘ਚ 350 ਬੱਚੇ ਆਏ MIS-C ਦੀ ਲਪੇਟ ‘ਚ
ਇਹ ਪਹਿਲ ਜ਼ਿਲ੍ਹਾ ਰਿਲੀਫ ਸੁਸਾਇਟੀ ਦੀ ਤਰਫੋਂ ਕੀਤੀ ਜਾ ਰਹੀ ਹੈ। ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਸ ਦੀਆਂ ਦਰਾਂ ਨਿੱਜੀ ਹਸਪਤਾਲਾਂ ਵਿੱਚ ਮਿਲਣ ਵਾਲੀ ਵੈਕਸੀਨ ਦੇ ਮੁਕਾਬਲੇ ਇਸ ਦੇ ਰੇਟ ਅੱਧੇ ਤੋਂ ਵੀ ਘੱਟ ਹਨ। ਟੀਕਾਕਰਨ ਕੇਂਦਰ ਵਿਖੇ ਪਹੁੰਚਣ ਲਈ ਆਧਾਰ ਕਾਰਡ ਲਾਜ਼ਮੀ ਹੈ। ਇਹ ਬੁਕਿੰਗ ਨਾ ਤਾਂ ਰੱਦ ਕੀਤੀ ਜਾਏਗੀ ਅਤੇ ਨਾ ਹੀ ਪੈਸੇ ਟ੍ਰਾਂਸਫਰ ਜਾਂ ਵਾਪਸ ਦਿੱਤੇ ਜਾਣਗੇ।