ਕਹਿੰਦੇ ਨੇ ਜੋੜੀਆਂ ਰੱਬ ਬਣਾ ਕੇ ਭੇਜਦਾ ਹੈ ਪਰ ਕਦੇ ਕਦਾਈਂ ਅਜਿਹਾ ਹੁੰਦਾ ਹੈ ਕਿ ਜੋੜੀਆਂ ਬਣਨ ਤੋਂ ਪਹਿਲਾਂ ਹੀ ਟੁੱਟ ਜਾਂਦੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਤੋਂ ਸਾਹਮਣੇ ਆਇਆ। ਜਿਥੇ ਬੀਤੀ ਰਾਤ ਇੱਕ ਨਿੱਜੀ ਪੈਲੇਸ ਵਿੱਚ ਕੁੜੀ ਵਾਲੇ ਬਾਰਾਤ ਨੂੰ ਉਡੀਕਦੇ ਰਹੇ ਪਰ ਬਾਰਾਤ ਪੈਲੇਸ ਨਹੀਂ ਪਹੁੰਚੀ। ਇਸ ਨੂੰ ਲੈ ਕੇ ਕੁੜੀ ਵਾਲਿਆਂ ਨੇ ਥਾਣਾ ਸਿਟੀ ਮਲੋਟ ਨੂੰ ਮੁੰਡੇ ਵਾਲਿਆਂ ਖਿਲਾਫ ਦਾਜ ਦੀ ਮੰਗ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ।
ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਕੁੜੀ ਦਾ ਵਿਆਹ ਮਲੋਟ ਦੇ ਹੀ ਮੁੰਡੇ ਨਾਲ ਹੋਣਾ ਸੀ। ਗੱਲ੍ਹ ਵਿਆਹ ਸੀ ਤੇ ਉਸ ਦੇ ਸਹੁਰੇ ਵਾਲਿਆਂ ਵੱਲੋਂ ਦਗਾਜ ਮੰਗਿਆ ਗਿਆ ਸੀ। ਪਰਿਵਾਰ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕਰ ਕਦਾ ਸਕਦਾ ਸੀ।
ਸ਼ਿਕਾਇਤ ਵਿੱਚ ਕੁੜੀ ਨੇ ਦੱਸਿਆ ਕਿ ਉਸ ਦੀ 6 ਮਹੀਨੇ ਪਹਿਲਾਂ ਉਨ੍ਹਾਂ ਦੇ ਮੁੰਡੇ ਨਾਲ ਮੰਗਣੀ ਹੋਈ ਸੀ ਤੇ ਮੁੰਡੇ ਦੀ ਮਾਂ ਨੇ ਕਿਹਾ ਕਿ ਉਹ ਲੋਕ ਉੱਚੀ ਜਾਤ ਦੇ ਹਨ ਤੇ ਉਹ ਛੋਟੀ ਜਾਤ ਵਿੱਚ ਵਿਆਹ ਨਹੀਂ ਕਰਨਗੇ। ਕੱਲ੍ਹ ਉਨ੍ਹਾਂ ਨਾਲ ਗੱਲ ਹੋਈ ਕਿ ਜੇ ਤੁਸੀਂ ਲੋਕ ਸਾਨੂੰ ਦਾਜ ਨਹੀਂ ਦਿਓਗੇ ਤਾਂ ਅਸੀਂ ਬਰਾਤ ਨਹੀਂ ਲੈ ਕੇ ਆਵਾਂਗੇ। ਪੀੜਤ ਕੁੜੀ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਕੁੜੀ ਦੇ ਪਿਤਾ ਨੇ ਦੱਸਿਆ ਕਿ ਮੁੰਡੇ ਵਾਲਿਆਂ ਵੱਲੋਂ ਮੇਰੀ ਧੀ ਲਈ ਕਾਫੀ ਵਾਰ ਰਿਸ਼ਤਾ ਸਾਡੇ ਘਰ ਭੇਜਿਆ ਗਿਆ ਸੀ ਤੇ ਮੇਰੀ ਧੀ ਦੀ ਮੰਗਣੀ ਉਨ੍ਹਾਂ ਦੇ ਮੁੰਡੇ ਨਾਲ 6 ਮਹੀਨੇ ਪਹਿਲਾਂ ਹੋਈ ਸੀ, ਜਿਸ ਤੋਂ ਦੋਵੇਂ ਪਰਿਵਾਰ ਖੁਸ਼ ਸਨ। ਕੱਲ੍ਹ ਰਾਤ ਉਨ੍ਹਾਂ ਦੀ ਧੀ ਦਾ ਵਿਆਹ ਸੀ। ਸਾਨੂੰ ਦੇਰ ਰਾਤ 10-10.30 ਵਜੇ ਦੇ ਕਰੀਬ ਪਤਾ ਲੱਗਾ ਕਿ ਮੁੰਡੇ ਵਾਲੇ ਬਾਰਾਤ ਲੈ ਕੇ ਨਹੀਂ ਪਹੁੰਚ ਰਹੇ। ਇਸ ਗੱਲ ਨੂੰ ਲੈ ਕੇ ਸਾਡੀ ਮੁੰਡੇ ਦੇ ਪਰਿਵਾਰ ਨਾਲ ਕੋਈ ਵੀ ਗੱਲ ਨਹੀਂ ਹੋਈ।
ਇਹ ਵੀ ਪੜ੍ਹੋ : ‘ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਵਾਪਿਸ ਭੇਜਣ ਤੋਂ ਰੋਕਿਆ ਜਾਵੇ’ ਸੁਖਬੀਰ ਬਾਦਲ ਦੀ ਵਿਦੇਸ਼ ਮੰਤਰੀ ਨੂੰ ਅਪੀਲ
ਦੂਜੇ ਪਾਸੇ ਜਦੋਂ ਮੁੰਡੇ ਦੇ ਪਿਤਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੱਲ੍ਹ ਸਵੇਰੇ 8 ਤੋਂ 8.30 ਵਜੇ ਵਿਚਾਲੇ ਮੁੰਡੇ ਤੇ ਕੁੜੀ ਦੀ ਆਪਸ ਵਿੱਚ ਗੱਲ ਹੋਈ ਹੈ ਜਿਸ ਮਗਰੋਂ ਉਨ੍ਹਾਂ ਦਾ ਮੁੰਡਾ ਘਰੋਂ ਬਿਨਾਂ ਕਿਸੇ ਨੂੰ ਦੱਸੇ ਕਿਤੇ ਚਲਾ ਗਿਆ ਹੈ। ਅਸੀਂ ਸਾਰੇ ਉਡੀਕ ਕਰਦੇ ਰਹੇ ਪਰ ਉਹ ਵਾਪਿਸ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -: