ਜਲੰਧਰ ਵਿਚ ਕੁੜੀ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮੁਲਜ਼ਮ ਦੀ ਅੱਜ ਕੋਰਟ ਵਿਚ ਪੇਸ਼ੀ ਹੋਵੇਗੀ। ਪੇਸ਼ੀ ਦੌਰਾਨ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੈ। ਮੁਲਜ਼ਮ ‘ਤੇ ਕਤਲ ਦੇ ਦੋਸ਼ ਲੱਗੇ ਹਨ।
ਜਾਣਕਾਰੀ ਮੁਤਾਬਕ ਮ੍ਰਿਤਕ ਕੁੜੀ ਮੁਲਜ਼ਮ ਦੀ ਕੁੜੀ ਦੀ ਸਹੇਲੀ ਸੀ ਤੇ ਉਸ ਵੱਲੋਂ ਆਪਣੀ ਹੀ ਕੁੜੀ ਦੀ ਸਹੇਲੀ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮੁਹੱਲੇ ਵਾਲਿਆਂ ਵੱਲੋਂ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਸੀ। ਮੌਕੇ ਤੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਅੱਜ ਕੁਰੂਕਸ਼ੇਤਰ ਦੌਰੇ ‘ਤੇ PM ਮੋਦੀ, ਸ਼ਹੀਦੀ ਸਮਾਗਮ ‘ਚ ਲੈਣਗੇ ਹਿੱਸਾ , ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਕਰਨਗੇ ਜਾਰੀ
ਦੱਸ ਦੇਈਏ ਕਿ ਮੁਲਜ਼ਮ ਦੇ ਘਰੋਂ ਹੀ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਮ੍ਰਿਤਕ 13 ਸਾਲਾ ਦੀ ਨਾਬਾਲਗ ਕੁੜੀ ਸੀ, ਲਾਸ਼ ਮਿਲਣ ‘ਤੇ ਮੁਹੱਲੇ ਵਾਲਿਆਂ ਵਿਚ ਗੁੱਸਾ ਸੀ ਜਿਸ ਮਗਰੋਂ ਮੁਹੱਲੇ ਵਾਲਿਆਂ ਵੱਲੋਂ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਅੱਜ ਉਸ ਦਾ ਰਿਮਾਂਡ ਹਾਸਲ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਿਰ ਮੁਲਜ਼ਮ ਵੱਲੋਂ ਕੁੜੀ ਦਾ ਕਤਲ ਕਿਉਂ ਕੀਤਾ ਗਿਆ। ਉਸ ਦਾ ਇਰਾਦਾ ਕੀ ਸੀ।
ਵੀਡੀਓ ਲਈ ਕਲਿੱਕ ਕਰੋ -:
























