ਪੰਜਾਬ ਵਿਚ ਅਪ੍ਰੈਲ ਵਿੱਚ ਹੀ ਅੱਤ ਦੀ ਗਰਮੀ ਪੈ ਰਹੀ ਹੈ, ਇਸ ਵਿਚਾਲੇ ਕੋਲੇ ਦੀ ਘਾਟ ਨੇ ਹੋਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੋਲੇ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਉਸ ਨੇ ਪਾਵਰ ਕੱਟ ਲਾਉਣ ਦੇ ਹੁਕਮ ਦੇ ਦਿੱਤੇ ਹਨ।
ਪੀ.ਐੱਸ.ਪੀ.ਸੀ.ਐੱਲ. ਨੇ ਕਿਹਾ ਹੈ ਕਿ ਪਿੰਡਾਂ ਵਿੱਚ ਇੱਕ ਤੋਂ ਪੰਜ ਘੰਟੇ ਦਾ ਪਾਵਰ ਕੱਟ ਲਾਇਆ ਜਾਏਗਾ, ਜਦਕਿ ਸ਼ਹਿਰਾਂ ਵਿੱਚ ਇੱਕ ਤੋਂ ਦੋ ਘੰਟੇ ਦਾ ਪਾਵਰ ਘੱਟ ਲੱਗੇਗਾ।
ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਸਵੇਰੇ ਪਟਿਆਲਾ, ਜਲੰਧਰ, ਸੰਗਰੂਰ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਪਾਵਰ ਕੱਟ ਲੱਗਾ। ਪੰਜਾਬ ਵਿੱਚ ਪੰਜ ਥਰਮਲ ਪਲਾਂਟ ਹਨ ਤੇ ਇਨ੍ਹਾਂ ਨੂੰ ਚਲਾਉਣ ਲਈ ਹਰ ਦਿਨ 75 ਮੈਟ੍ਰਿਕ ਟਨ ਕੋਲੇ ਦੀ ਲੋੜ ਹੁੰਦੀ ਹੈ ਪਰ ਕੋਲੇ ਦੀ ਘਾਟ ਦੇ ਚੱਲਦਿਆਂ ਇਹ 85 ਫੀਸਦੀ ਸਮਰੱਥਾ ‘ਤੇ ਹੀ ਚੱਲ ਰਹੇ ਹਨ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਹਰ ਦਿਨ ਕੋਲੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਉਹ ਜਿੰਨੀ ਬਿਜਲੀ ਪੈਦਾ ਕਰ ਸਕਦੇ ਹਨ ਓਨੀ ਬਿਜਲੀ ਪੈਦਾ ਨਹੀਂ ਕਰ ਪਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮੰਗਲਵਾਰ ਨੂੰ ਗੋਇੰਦਵਾਲ ਸਾਹਿਬ ਵਿਖੇ ਸਥਿਤ 540 ਮੈਗਾਵਾਟ ਸਮਰੱਥਾ ਵਾਲਾ ਨਿੱਜੀ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਦਾ ਇਕ ਯੂਨਿਟ ਫਰਵਰੀ ਮਹੀਨੇ ਤੋਂ ਬੰਦ ਹੈ ਤੇ ਦੂਜਾ ਯੂਨਿਟ ਵੀ ਕੋਲੇ ਦੀ ਘਾਟ ਕਰਕੇ ਬੰਦ ਹੋ ਗਿਆ ਹੈ। 1980 ਮੈਗਾਵਾਟ ਸਮਰੱਥ ਵਾਲੇ ਤਲਵੰਡੀ ਸਾਬੋ ਪਲਾਂਟ ਦਾ 660 ਮੈਗਾਵਾਟ ਵਾਲਾ ਇਕ ਯੂਨਿਟ ਤਕਨੀਕੀ ਕਾਰਨਾ ਕਰਕੇ ਪਹਿਲਾਂ ਹੀ ਬੰਦ ਪਿਆ ਹੈ।