ਕੇਂਦਰ ਤੋਂ ਲੈ ਕੇ ਰਾਜ ਸਰਕਾਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਦੇ ਬਜਟ ਦਿੱਤੇ ਜਾਂਦੇ ਹਨ। ਇਸ ਦਾ ਇੱਕੋ-ਇੱਕ ਉਦੇਸ਼ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ। ਤਾਜ਼ਾ ਮਾਮਲਾ ਪੰਜਾਬ ਦੇ ਸੰਗਰੂਰ ਦੇ ਰਹਿਣ ਵਾਲੇ ਨੈਸ਼ਨਲ ਬਾਕਸਿੰਗ ਚੈਂਪੀਅਨ ਬਾਕਸਰ ਮਨੋਜ ਕੁਮਾਰ ਦਾ ਹੈ। ਬਾਕਸਿੰਗ ਵਿੱਚ ਸੋਨ ਤਗਮਾ ਜੇਤੂ ਮਨੋਜ ਕੁਮਾਰ ਦੋ ਵਕਤ ਦੀ ਰੋਟੀ ਲਈ ਝਾੜੂ ਮਾਰਨ ਲਈ ਮਜਬੂਰ ਹੈ।
ਬਾਕਸਿੰਗ ‘ਚ ਦੇਸ਼ ਦਾ ਨਾਂਅ ਰੌਸ਼ਨ ਕਰਨ ਤੋਂ ਬਾਅਦ ਵੀ ਗਰੀਬੀ ਦੀ ਜ਼ਿੰਦਗੀ ਬਤੀਤ ਕਰ ਰਹੇ ਬਾਕਸਿੰਗ ਗੋਲਡ ਮੈਡਲਿਸਟ ਮਨੋਜ ਕੁਮਾਰ ਆਪਣੀ ਦੁਰਦਸ਼ਾ ਦੀ ਕਹਾਣੀ ਸੁਣਾਉਂਦੇ ਹੋਏ ਭਾਵੁਕ ਹੋ ਗਿਆ। ਝਾੜੂ ਲਗਾ ਰਹੇ ਬਾਕਸਿੰਗ ਸੋਨ ਤਮਗਾ ਜੇਤੂ ਮਨੋਜ ਕੁਮਾਰ ਨੇ ਕਿਹਾ ਕਿ ਮੈਂ ਇਸ ਝਾੜੂ ਨਾਲ ਮਿੱਟੀ ਨਹੀਂ ਸਗੋਂ ਆਪਣੇ ਕਰੀਅਰ ਦੀ ਸਫਾਈ ਕਰ ਰਿਹਾ ਹਾਂ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਬਾਕਸਿੰਗ ‘ਚ ਬਰਬਾਦ ਕਰ ਦਿੱਤੀ। ਉਸ ਨੇ ਆਪਣੇ ਬਾਕਸਿੰਗ ਕਰੀਅਰ ਦੌਰਾਨ ਜਿੱਤੇ ਮੈਡਲ ਦਿਖਾਉਂਦੇ ਹੋਏ ਕਿਹਾ ਕਿ ਮੇਰੀ ਜ਼ਿੰਦਗੀ ਵਾਂਗ ਮੇਰੇ ਮੈਡਲ ਵੀ ਉਲਝੇ ਹੋਏ ਹਨ।
ਬਾਕਸਿੰਗ ਲਈ ਆਪਣੀ ਪੂਰੀ ਜ਼ਿੰਦਗੀ ਦਾਅ ‘ਤੇ ਲਾਉਣ ਵਾਲਾ ਮਨੋਜ ਕੁਮਾਰ ਸਰਕਾਰੀ ਦੀ ਅਣਗਹਿਲੀ ਤੋਂ ਇਸ ਹੱਦ ਤੱਕ ਨਿਰਾਸ਼ ਹੋ ਚੁੱਕਾ ਹੈ ਕਿ ਉਸ ਨੇ ਇੱਕ ਵਾਰ ਖੁਦ ਦੇ ਚਿਹਰੇ ‘ਤੇ ਹੀ ਪੰਚ ਮਾਰ ਦਿੱਤਾ। ਉਸ ਦਾ ਨਿਸ਼ਾਨ ਉਸ ਦੇ ਚਿਹਰੇ ‘ਤੇ ਹੁਣ ਵੀ ਬਾਕੀ ਹੈ। ਬਾਕਸਿੰਗ ਨੂੰ ਆਪਣੀ ਜ਼ਿੰਦਗੀ ਦਾ ਬੈਸਟ ਦੇਣ ਮਗਰੋਂ ਵੀ ਬਦਹਾਲੀ ਵਿੱਚ ਜਿਊਣ ਨੂੰ ਮਜਬੂਰ ਮਨੋਜ ਕੁਮਾਰ ਨੇ ਗ੍ਰਾਊਂਡ ਦੇ ਪਿੰਜਰੇ ਨੂੰ ਗੁੱਸੇ ਵਿੱਚ ਹਿਲਾਉਂਦੇ ਹੋਏ ਕਿਹਾ ਕਿ ਬਾਕਸਿੰਗ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ।
ਇਹ ਵੀ ਪੜ੍ਹੋ : 30 ਸਾਲਾਂ ਮਗਰੋਂ ਖਾਲੀ ਹੋਵੇਗੀ ਮਰਹੂਮ ਬੇਅੰਤ ਸਿੰਘ ਦੀ ਕੋਠੀ, ਸਾਬਕਾ CM ਦੇ ਪੁੱਤਰ ਨੂੰ ਨੋਟਿਸ ਜਾਰੀ
ਬਾਕਸਿੰਗ ਵਿੱਚ ਨਾਂ ਕਮਾਉਣ ਤੋਂ ਬਾਅਦ ਵੀ ਨੈਸ਼ਨਲ ਬਾਕਸਿੰਗ ਚੈਂਪੀਅਨ ਮਨੋਜ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਕਰਨ ਲਈ ਮਜ਼ਦੂਰੀ ਅਤੇ ਝਾੜੂ ਲਗਾਉਣਾ ਪੈ ਰਿਹਾ ਹੈ। ਅਸਲ ਵਿੱਚ 30 ਸਾਲਾਂ ਬਾਕਸਰ ਮਨੋਜ ਕੁਮਾਰ ਅੱਜਕਲ੍ਹ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਲਿਹਾਜ਼ਾ, ਇਸ ਹਾਲਾਤ ਤੋਂ ਉਭਾਰਨ ਲਈ ਉਸ ਨੇ ਮਾਨ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।
ਵੀਡੀਓ ਲਈ ਕਲਿੱਕ ਕਰੋ -: