ਜੰਮੂ-ਕਸ਼ਮੀਰ ਵਿੱਚ ਵਧ ਰਹੀਆਂ ਹਿੰਸਾ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ। ਅੱਜ ਸ਼੍ਰੀਨਗਰ ਵਿੱਚ ਇੱਕ ਗੋਲ-ਗੱਪੇ ਵੇਚਣ ਵਾਲੇ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪਿਛਲੇ ਦੋ ਹਫਤਿਆਂ ਵਿੱਚ ਅੱਤਵਾਦੀ ਅਜਿਹੀਆਂ ਅੱਠ ਹੱਤਿਆਵਾਂ ਨੂੰ ਅੰਜਾਮ ਦੇ ਚੁੱਕੇ ਹਨ।
ਕਸ਼ਮੀਰ ਦੇ ਸੀਨੀਅਰ ਪੁਲਿਸ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਗੈਰ-ਸਥਾਨਕ ਗੋਲ-ਗੱਪੇ ਵਾਲਾ ਅਰਵਿੰਦ ਕੁਮਾਰ ਸ਼੍ਰੀਨਗਰ ਦੇ ਈਦਗਾਹ ਖੇਤਰ ਵਿੱਚ ਅੱਤਵਾਦੀਆਂ ਵੱਲੋਂ ਮਾਰਿਆ ਗਿਆ। ਪਹਿਲਾਂ ਉਹ ਜ਼ਖਮੀ ਹੋਇਆ ਸੀ ਅਤੇ ਬਾਅਦ ਵਿੱਚ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters
ਕਸ਼ਮੀਰ ਵਿੱਚ ਅਜਿਹੇ ਕਤਲਾਂ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਕਈ ਕਸ਼ਮੀਰੀ ਪੰਡਤ ਆਵਾਜਾਈ ਕੈਂਪਾਂ ਵਿੱਚ ਵੱਲ ਪਲਾਇਨ ਕਰ ਗਏ। ਦਰਜਨਾਂ ਪਰਿਵਾਰ, ਬਹੁਤ ਸਾਰੇ ਸਰਕਾਰੀ ਕਰਮਚਾਰੀ, ਜੋ ਕਸ਼ਮੀਰੀ ਪ੍ਰਵਾਸੀਆਂ ਲਈ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਰੁਜ਼ਗਾਰ ਸਕੀਮ ਅਧੀਨ ਨੌਕਰੀਆਂ ਦਿੱਤੇ ਜਾਣ ਤੋਂ ਬਾਅਦ ਘਾਟੀ ਪਰਤ ਆਏ ਸਨ, ਨੇ ਚੁੱਪਚਾਪ ਆਪਣੇ ਘਰ ਛੱਡ ਦਿੱਤੇ ਹਨ।
ਇਹ ਵੀ ਪੜ੍ਹੋ : ਪਿੰਡ ਰਾਣਾ ‘ਚ ਦਵਿੰਦਰ ਸਿੰਘ ਘੁਬਾਇਆ ਨੂੰ ਘੇਰਿਆ ਕਿਸਾਨਾਂ ਨੇ, ਪੁੱਠੇ ਪੈਰੀਂ ਵਾਪਿਸ ਭੱਜੇ MLA ਸਾਹਿਬ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਸਟ੍ਰੀਟ ਵੈਂਡਰ ਅਰਵਿੰਦ ਕੁਮਾਰ ਦੇ ਕਤਲ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਨਾਗਰਿਕ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਏ ਜਾਣ ਦਾ ਇੱਕ ਹੋਰ ਮਾਮਲਾ ਹੈ। ਅਰਵਿੰਦ ਕੁਮਾਰ ਕਮਾਈ ਦੀ ਭਾਲ ਵਿੱਚ ਸ਼੍ਰੀਨਗਰ ਆਇਆ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ, ਇਹ ਬਹੁਤ ਨਿੰਦਣਯੋਗ ਹੈ। ਪੁਲਵਾਮਾ ਵਿਚ ਅੱਤਵਾਦੀਆਂ ਵੱਲੋਂ ਫਾਈਰਿੰਗ ਵਿਚ ਯੂ. ਪੀ. ਦੇ ਰਹਿਣ ਵਾਲੇ ਸਗੀਰ ਅਹਿਮਦ ਦੀ ਵੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ, ਕਸ਼ਮੀਰ ਜ਼ੋਨ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।