ਰੂਸ ਦੇ ਯੂਕਰੇਨ ‘ਤੇ ਹਮਲੇ ਪਿੱਛੋਂ ਪਹਿਲਾਂ ਤੋਂ ਹੀ ਪਾਬੰਦੀਆਂ ਦੀ ਮਾਰ ਝੱਲ ਰਹੀ ਰੂਸੀ ਮੀਡੀਆ ਏਜੰਸੀ ਨੂੰ ਹੁਣ ਯੂਟਿਊਬ ਨੇ ਵੀ ਬਲਾਕ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਫੇਸਬੁੱਕ ਤੇ ਟਵਿੱਟਰ ਵੀ ਰੂਸੀ ਮੀਡੀਆ ਖਿਲਾਫ਼ ਅਜਿਹਾ ਹੀ ਕਦਮ ਚੁੱਕ ਰਹੇ ਹਨ।
ਦਰਅਸਲ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਰੂਸ ਖਿਲਾਫ ਹੁਣ ਗੂਗਲ ਨੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਯੂਟਿਊਬ ਰੂਸੀ ਮੀਡੀਆ ਵਰਗੇ ਆਰਟੀ ਤੇ ਸਪੂਤਨਿਕ ਦੇ ਚੈਨਲ ਨੂੰ ਯੂਰਪ ਵਿੱਚ ਕੰਟੈਂਟ ਵਿਖਾਉਣ ਲਈ ਬੈਨ ਕੀਤਾ ਜਾ ਰਿਹਾ ਹੈ।
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਕਰਕੇ ਅਲਫਾਬੇਟ ਕੰਪਨੀ ਨੇ ਇਹ ਫੈਸਲਾ ਲਿਆ ਹੈ। ਦੱਸ ਦੇਈਏ ਕਿ ਅਲਫਾਬੇਟ ਕੰਪਨੀ ਹੀ ਗੂਗਲ ਤੇ ਉਸ ਨਾਲ ਜੁੜੀਆਂ ਸਾਰੀਆਂ ਸੇਵਾਵਾਂ ਚਲਾਉਂਦੀ ਹੈ, ਜਿਸ ਵਿੱਚ ਯੂਟਿਊਬ ਵੀ ਸ਼ਾਮਲ ਹੈ।
ਯੂਟਿਊਬ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੇ ਸਿਸਟਮਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਫਿਲਹਾਲ ਸਾਡੀਆਂ ਕਈ ਟੀਮਾਂ ਦਿਨ-ਰਾਤ ਇਸੇ ਕੰਮ ਵਿੱਚ ਲੱਗੀਆਂ ਹੋਈਆਂ ਹਨ ਤਾਂਜੋ ਜਲਦ ਤੋਂ ਜਲਦ ਇਸ ‘ਤੇ ਕੋਈ ਕਦਮ ਉਠਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਪਲੈਟਫਾਰਸਮ ਅਜਿਹਾ ਹੀ ਫੈਸਲਾ ਲੈ ਚੁੱਕੀ ਹੈ। ਫੇਸਬੁਕ ਨੇ ਪੂਰੇ ਯੂਰਪ ਵਿੱਚ ਰੂਸੀ ਮੀਡੀਆ ਨਾਲ ਸਬੰਧਤ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਕੁਝ ਇਸੇ ਤਰ੍ਹਾਂ ਦਾ ਫੈਸਲਾ ਟਵਿੱਟਰ ਨੇ ਵੀ ਲਿਆ ਹੈ। ਟਵਿੱਟਰ ਨੇ ਕਿਹਾ ਹੈ ਕਿ ਉਹ ਰੂਸੀ ਮੀਡੀਆ ਚੈਨਲ ਦੇ ਕੰਟੈਂਟ ਵਾਲੇ ਟਵੀਟਸ ਦੀ ਰੀਚ ਘੱਟ ਕਰੇਗਾ, ਭਾਵ ਅਜਿਹੇ ਟਵੀਟ ਨੂੰ ਬਹੁਤਾ ਉਤਸ਼ਾਹਿਤ ਨਹੀਂ ਕੀਤਾ ਜਾਵੇਗਾ।