ਪੰਜਾਬ ਦੇ ਸਰਕਾਰੀ ਡਾਕਟਰ ਅੱਜ ਹੜਤਾਲ ‘ਤੇ ਰਹਿਣਗੇ। ਇਸ ਹੜਤਾਲ ਵਿੱਚ ਪੀਸੀਐਮਐਸ, ਵੈਟਰਨਰੀ, ਡੈਂਟਲ, ਆਯੁਰਵੈਦਿਕ, ਹੋਮਿਓਪੈਥੀ, ਰੂਰਲ ਮੈਡੀਕਲ ਅਧਿਕਾਰੀ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਡਾਕਟਰ ਹਿੱਸਾ ਲੈਣਗੇ। ਇਹ ਹੜਤਾਲ 6ਵੇਂ ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਖਿਲਾਫ ਦਿੱਤੇ ਗਏ ਰੋਸ ਪ੍ਰਦਰਸ਼ਨ ਦੇ ਸੱਦੇ ਦੇ ਮੱਦੇਨਜ਼ਰ ਕੀਤੀ ਗਈ ਹੈ। ਡਾਕਟਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਡਾਕਟਰ ਓ.ਪੀ.ਡੀ. ਸੇਵਾਵਾਂ ਬੰਦ ਰੱਖਣਗੇ। ਕੋਈ ਸਰਜਰੀ ਵੀ ਨਹੀਂ ਹੋਵੇਗੀ। ਈ-ਸੰਜੀਵਨੀ ‘ਤੇ ਆਨਨਲਾਈਨ ਸਲਾਹ-ਮਸ਼ਵਰਾ ਕੈਂਪ ਤੋਂ ਇਲਾਵਾ ਆਯੁਸ਼ਮਾਨ ਸਰਕਾਰੀ ਮੀਟਿੰਗਾਂ, ਵੈਬਿਨਾਰਾਂ ਅਤੇ ਵੀਡੀਓ ਕਾਨਫਰੰਸਾਂ ਵਿਚ ਸ਼ਾਮਲ ਨਹੀਂ ਹੋਣਗੇ। ਇਸ ਦਾ ਐਲਾਨ ਸਰਕਾਰੀ ਡਾਕਟਰਾਂ ਦੇ ਸਾਂਝੇ ਫੋਰਮ ਜੁਆਇੰਟ ਗੌਰਮਿੰਟ ਡਾਕਟਰਸ ਤਾਲਮੇਲ ਕਮੇਟੀ ਨੇ ਕੀਤੀ।
ਇਹ ਵੀ ਪੜ੍ਹੋ :ਭਗਵੰਤ ਮਾਨ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਬਗਦਾਦ ‘ਚ ਫਸੀਆਂ ਕੁੜੀਆਂ ਦੀ ਜਲਦ ਭਾਰਤ ਵਾਪਸੀ ਦਾ ਦਿੱਤਾ ਭਰੋਸਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਤਰੀਆਂ ਦੀ ਨਿਗਰਾਨੀ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਸਕੇ। ਪੀ.ਸੀ.ਐੱਮ.ਐੱਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ: ਗਗਨਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਰਨ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਇਸ ਵੇਲੇ ਇਕ ਰੋਜ਼ਾ ਹੜਤਾਲ ਕੀਤੀ ਗਈ ਹੈ, ਪਰ ਜੇਕਰ ਸਰਕਾਰ ਵੱਲੋਂ ਕੋਈ ਜਵਾਬ ਨਾ ਮਿਲਿਆ ਤਾਂ ਸ਼ੁੱਕਰਵਾਰ ਸ਼ਾਮ ਨੂੰ ਕਮੇਟੀ ਦੀ ਮੁੜ ਆਨਲਾਈਨ ਬੈਠਕ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਸ: ਮਨਪ੍ਰੀਤ ਸਿੰਘ ਬਾਦਲ, ਸ: ਸਾਧੂ ਸਿੰਘ ਧਰਮਸੌਤ, ਸ:ਬਲਬੀਰ ਸਿੰਘ ਸਿੱਧੂ ਤੇ ਸ੍ਰੀ ਓ.ਪੀ.ਸੋਨੀ ਆਦਿ ਨੇ ਸ਼ਮੂਲੀਅਤ ਕੀਤੀ।