ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਇੱਕ ਵਿਦਿਆਰਥਣ ਨੂੰ ਸਰੀਰਕ ਸਜ਼ਾ ਦੇਣ ਅਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਪ੍ਰਿੰਸੀਪਲ ਸਣੇ ਚਾਰ ਹੋਰ ਸਟਾਫ ਮੈਂਬਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ-
ਇਸ ਮਾਮਲੇ ਵਿੱਚ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਸਕੂਲ ਮੈਂਬਰਾਂ, ਵਿਦਿਆਰਥੀਆਂ ਅਤੇ ਸੰਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਬਿਆਨਾਂ ਮੁਤਾਬਕ ਪੜਤਾਲ ਕੀਤੀ, ਜਿਸ ਵਿੱਚ ਪਾਇਆ ਗਿਆ ਕਿ ਪ੍ਰਿੰਸੀਪਲ ਨੇ ਜਨਤਕ ਤੌਰ ‘ਤੇ ਵਿਦਿਆਰਥਣ ਨੂੰ ਥੱਪੜ ਮਾਰਿਆ ਸੀ, ਜੋਕਿ ਜੁਵੇਨਾਈਲ ਜਸਟਿਸ ਮੁਤਾਬਕ ਕਾਨੂੰਨੀ ਅਪਰਾਧ ਹੈ।
ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਪ੍ਰਿੰਸਪੀਲ ਅੰਜੂ ਚੌਧਰੀ ਵੱਲੋਂ ਕਈ ਵਾਰ ਆਪਣੇ ਸਟਾਫ ਮੈਂਬਰਾਂ ਦਾ ਵੀ ਅਪਮਾਨ ਕੀਤਾ ਗਿਆ। ਇਸ ਤੋਂ ਇਲਾਵਾ ਤਿੰਨ ਅਧਿਆਪਕਾਂ ਪ੍ਰਭਜੋਤ, ਬਲਜੀਤ ਸਿੰਘ, ਬਲਜਿੰਦਰ ਕੌਰ ਤ ਮਿਤਾ ਸ਼ਰਮਾ ਨੇ ਇਸ ਘਟਨਾ ਦੀ ਵੀਡਓ ਬਣਾਈ ਅਤੇ ਕਾਫੀ ਸਮੇਂ ਬਾਅਦ ਇਸ ਨੂੰ ਸੋਲ਼ ਮੀਡੀਆ ‘ਤੇ ਵਾਇਰਲ ਕਰ ਦਿੱਤਾ।
ਇਹ ਵੀ ਪੜ੍ਹੋ : ਗੁਰੂ ਸੇਵਾ ਲਈ ਸਮਰਪਣ- ‘ਸੋਨੇ ਤੋਂ ਤਿਆਰ ਸਿਆਹੀ’ ਨਾਲ ਪਵਿੱਤਰ ਗ੍ਰੰਥ ਲਿਖ ਰਿਹਾ ਬਠਿੰਡਾ ਦਾ ਇਹ ਗੁਰਸਿੱਖ
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਪ੍ਰਿੰਸੀਪਲ ਸਣੇ ਇਨ੍ਹਾਂ ਸਟਾਫ ਮੈਂਬਰਾਂ ਨੇ ਗੈਰ-ਜ਼ੰਮੇਵਾਰਾਨਾ ਕੰਮ ਕੀਤੇ ਹਨ, ਜਿਸ ਦੇ ਚੱਲਦਿਆਂ ਇਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ।