ਜਲੰਧਰ ਵਿਚ ਐਤਵਾਰ ਮਤਲਬ ਅੱਜ ਵੀ ਸਰਕਾਰੀ ਪੱਧਰ ‘ਤੇ ਕਿਤੇ ਕੋਵੀਸ਼ੀਲਡ ਨਹੀਂ ਲੱਗੇਗੀ। ਸਰਕਾਰ ਵੱਲੋਂ ਇਸ ਦੇ ਸਟਾਕ ਨਾ ਭੇਜੇ ਜਾਣ ਕਾਰਨ ਸਿਵਲ ਹਸਪਤਾਲ ਸਮੇਤ ਜ਼ਿਲ੍ਹੇ ਦੇ ਬਾਕੀ ਕੋਵਿਡ ਟੀਕਾਕਰਨ ਕੇਂਦਰ ਬੰਦ ਰਹਿਣਗੇ।
ਹਾਲਾਂਕਿ, ਕੋਵੈਕਸੀਨ ਦੀਆਂ ਲਗਭਗ 4 ਹਜ਼ਾਰ ਖੁਰਾਕਾਂ ਸਿਹਤ ਵਿਭਾਗ ਕੋਲ ਪਈਆਂ ਹਨ, ਜਿਸ ਨਾਲ ਪ੍ਰਾਇਮਰੀ ਹੈਲਥ ਸੈਂਟਰ ਗੜ੍ਹਾ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਡੇਰਾ ਮਕਸੂਦਾਂ ਵਿੱਚ ਵੈਕਸੀਨ ਲਗਾਉਣ ਦਾ ਕੰਮ ਜਾਰੀ ਹੈ।
ਜੇ ਕੋਵੀਸ਼ੀਲਡ ਦਾ ਸਟਾਕ ਆ ਜਾਂਦਾ ਹੈ, ਤਾਂ ਸੋਮਵਾਰ ਤੋਂ ਸਾਰੇ ਟੀਕਾਕਰਨ ਕੇਂਦਰ ਖੋਲ੍ਹ ਦਿੱਤੇ ਜਾਣਗੇ ਅਤੇ ਕੋਵੀਸ਼ੀਲਡ ਲਗਾਉਣ ਦਾ ਕੰਮ ਸਰਕਾਰੀ ਪੱਧਰ ‘ਤੇ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪ੍ਰਸ਼ਾਸਨ ਦੀਆਂ ਮੋਬਾਈਲ ਟੀਮਾਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ 5 ਸਥਾਨਾਂ ‘ਤੇ ਲਗਾਉਣਗੀਆਂ।
ਇਥੇ ਲੱਗਣਗੀਆਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ :
- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾਦਾ ਕਾਲੋਨੀ ਨੇੜੇ – 200 ਖੁਰਾਕਾਂ
- ਸ਼੍ਰੀ ਅਦਵੈਤ ਸਵਰੂਪ ਆਸ਼ਰਮ, ਨਿਜਾਤ ਨਗਰ- 150 ਖੁਰਾਕਾਂ
- ਸ਼ਿਵ ਮੰਦਰ ਵੈਲਫੇਅਰ ਸੁਸਾਇਟੀ ਹਰਬੰਸ ਨਗਰ – 200 ਖੁਰਾਕਾਂ
- ਸ਼੍ਰੀ ਸਿੰਘ ਸਭਾ ਗੁਰਦੁਆਰਾ ਕੰਪਲੈਕਸ ਰੇਲ ਵਿਹਾਰ ਜੀਐਨਡੀਯੂ ਖੇਤਰੀ ਕੈਂਪਸ ਦੇ ਸਾਹਮਣੇ – 200 ਖੁਰਾਕਾਂ
- ਕੁਸ਼ਠ ਆਸ਼ਰਮ – 200 ਖੁਰਾਕਾਂ
ਇਹ ਵੀ ਪੜ੍ਹੋ : ਲੁਧਿਆਣਾ ‘ਚ ਔਰਤ ਵੱਲੋਂ ਖੁਦਕੁਸ਼ੀ ਦਾ ਮਾਮਲਾ- ਕੌਂਸਲਰ ਤੇ ਉਸ ਦੇ ਇੰਸਪੈਕਟਰ ਪੁੱਤ ਸਣੇ 12 ‘ਤੇ ਮਾਮਲਾ ਦਰਜ
ਦੱਸਣਯੋਗ ਹੈ ਕਿ ਲੋਕ ਜ਼ਿਲ੍ਹੇ ਵਿਚ ਲਗਾਤਾਰ ਕੋਵਿਡ ਟੀਕਾ ਲਗਵਾ ਰਹੇ ਹਨ। ਹੁਣ ਤੱਕ ਇਹ ਅੰਕੜਾ 8.65 ਲੱਖ ਨੂੰ ਪਾਰ ਕਰ ਗਿਆ ਹੈ। ਜ਼ਿਆਦਾਤਰ ਲੋਕ ਕੋਵੀਸ਼ੀਲਡ ਟੀਕੇ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਵਿਦੇਸ਼ਾਂ ਵਿਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਕੋਵੈਕਸੀਨ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਲੋਕ ਇਸ ਨੂੰ ਘੱਟ ਲਗਵਾ ਰਹੇ ਹਨ। ਸਿਹਤ ਅਧਿਕਾਰੀਆਂ ਦੇ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਵੀ ਪ੍ਰਵਾਨਗੀ ਦਿੱਤੀ ਜਾਏਗੀ, ਇਸ ਲਈ ਲੋਕਾਂ ਨੂੰ ਤੁਰੰਤ ਟੀਕਾ ਲਗਵਾਉਣਾ ਚਾਹੀਦਾ ਹੈ। ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਜਿੰਨੀ ਜਲਦੀ ਵੈਕਸੀਨ ਲੱਗੇ, ਓਨਾ ਬਿਹਤਰ ਹੈ।