ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਦਾਜ ਦਾ ਮਾਮਲਾ ਸਾਹਮਣੇ ਆਇਆ ਹੈ। ਦਾਜ ਨਾ ਮਿਲਣ ‘ਤੇ ਬਰਾਤ ਨੂੰ ਬਿਨਾਂ ਲਾੜੀ ਦੇ ਬੇਰੰਗ ਪਰਤਨਾ ਪਿਆ। ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਨਿਕਾਹ ਪੜ੍ਹੇ ਜਾਣ ਤੋਂ ਬਾਅਦ ਵੀ ਮੁੰਡੇ ਵਾਲੇ ਲਾੜੀ ਨੂੰ ਲੈਕੇ ਨਹੀਂ ਗਏ। ਮੁੰਡੇ ਵਾਲਿਆਂ ਨੇ ਦਾਜ ਦੀ ਮੰਗ ਕਰ ਦਿੱਤੀ। ਉਹ ਬੁਲੇਟ ਗੱਡੀ ਤੇ ਪੈਸੇ ਮੰਗਣ ਲੱਗੇ। ਕੁੜੀ ਦੇ ਪਿਤਾ ਕਹਿਣ ਲੱਗੇ ਕਿ ਮੌਕੇ ‘ਤੇ ਪੈਸੇ ਕਿੱਥੋਂ ਲਿਆਉਂਦੇ, ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ‘ਤੇ ਹਮਲਾ ਬੋਲ ਦਿੱਤਾ। ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪੁਲਿਸ ਪਹੁੰਚੀ ਤਾਂ ਮੁੰਡੇ ਵਾਲੇ ਭੱਜ ਖੜ੍ਹੇ ਹੋਏ।
ਰਾਘੋਗੜ੍ਹ ਦੀ ਇੱਕ ਕੁੜੀ ਦਾ ਵਿਆਹ ਉਮਰ ਰੈਨ ਨਾਮ ਦੇ ਮੁੰਡੇ ਨਾਲ ਤੈਅ ਹੋਇਆ ਸੀ। ਉਮਰ ਕਰਨਲਗੰਜ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਦੋਵਾਂ ਦੀ ਕਰੀਬ 3 ਮਹੀਨੇ ਪਹਿਲਾਂ ਮੰਗਣੀ ਹੋਈ ਸੀ। ਵਿਆਹ ਦੀ ਰਸਮ ਗੁਨਾ ਦੇ ਸ਼੍ਰੀ ਰਾਮ ਮੈਰਿਜ ਗਾਰਡਨ ਵਿੱਚ ਹੋ ਰਹੀ ਸੀ। ਇੱਥੇ ਬਾਰਾਤ ਲਗਾਈ ਗਈ, ਨਿਕਾਹ ਵੀ ਪੜ੍ਹਵਾ ਲਿਆ ਗਿਾਆ, ਇਸ ਮਗਰੋਂ ਮੁੰਡੇ ਦੀ ਮਾਂ ਤੇ ਪਿਓ ਦਾਜ ਦੀ ਮੰਗ ‘ਤੇ ਅੜ ਗਏ। ਮੁੰਡੇ ਦੇ ਪਰਿਵਾਰ ਨੂੰ ਵਿਆਹ ਦੇ ਸਾਰੇ ਪ੍ਰਬੰਧਾਂ ਵਿੱਚ ਖਾਮੀਆਂ ਨਜ਼ਰ ਆਉਣ ਲੱਗੀਆਂ। ਇਸ ਤੋਂ ਬਾਅਦ ਮੁੰਡੇ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਦੇ ਪਰਿਵਾਰਕ ਮੈਂਬਰ ਬੁਲੇਟ ਕਾਰ ਅਤੇ ਸੋਨੇ-ਚਾਂਦੀ ਦੇ ਗਹਿਣੇ ਮੰਗਣ ਲੱਗੇ।
ਕੁੜੀ ਦੇ ਪਿਓ ਨੇ ਕਿਹਾ ਕਿ ਇਹ ਚੀਜ਼ਾਂ ਤੁਰੰਤ ਕਿੱਥੋਂ ਮਿਲਣਗੀਆਂ। ਕੁੜੀ ਦਾ ਪਿਓ ਮਜ਼ਦੂਰੀ ਦਾ ਕੰਮ ਕਰਦਾ ਹੈ। ਮੁਸ਼ਕਿਲ ਨਾਲ ਘਰ ਤੁਰਦਾ ਹੈ। ਇਸ ਤੋਂ ਬਾਅਦ ਮੁੰਡੇ ਨੇ ਕਿਹਾ ਕਿ ਉਸ ਨੂੰ ਇੰਨੇ ਪੈਸੇ ਦੇਣੇ ਪੈਣਗੇ। ਨਹੀਂ ਤਾਂ ਅਸੀਂ ਵਿਦਾਈ ਨਹੀਂ ਕਰਾਂਗੇ। ਝਗੜਾ ਵਧਣ ‘ਤੇ ਮੁੰਡੇ ਵਾਲਿਆਂ ਨੇ ਕੁੜੀ ਦੇ ਭਰਾ ‘ਤੇ ਹਮਲਾ ਕਰ ਦਿੱਤਾ। ਉਸ ਦੀ ਗੱਡੀ ਤੋੜ ਦਿੱਤੀ। ਝਗੜਾ ਹੋਣ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਮੁੰਡੇ ਲਾੜੀ ਨੂੰ ਲਏ ਬਿਨਾਂ ਭੱਜ ਗਏ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਗੁਨਾ ਕੋਤਵਾਲੀ ਥਾਣੇ ‘ਚ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ‘ਆਪਣੀ ਮਰਜ਼ੀ ਨਾਲ ਕੁਝ ਲੋਕਾਂ ਨੇ ਨੌਕਰੀ ਛੱਡੀ’, ਛਾਂਟੀ ਦੀਆਂ ਖਬਰਾਂ ਵਿਚਾਲੇ Amazon ਦਾ ਵੱਡਾ ਬਿਆਨ
ਪੁਲਿਸ ਦਾ ਕਹਿਣਾ ਹੈ ਕਿ ਔਰਤ ਅਤੇ ਉਸ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: