ਕਹਿੰਦੇ ਹਨ ਜੋੜੀਆਂ ਉਤੋਂ ਦੀ ਬਣ ਕੇ ਆਉਂਦੀਆਂ ਹਨ। ਇਹ ਤੱਥ ਸੱਚ ਉਦੋਂ ਸਾਬਤ ਹੋਇਆ ਜਦੋਂ ਢਾਈ ਫੁੱਟ ਦੇ ਲਾੜੇ ਨੇ ਸਾਢੇ ਤਿੰਨ ਫੁੱਟ ਦੀ ਦੁਲਹਨ ਨਾਲ ਵਿਆਹ ਰਚਾਇਆ। ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਢਾਈ ਫੁੱਟ ਦੇ ਜਸਮੇਰ ਸਿੰਘ ਉਰਫ ਪੋਲਾ ਮਿਲਕ ਦੀ ਜਲੰਧਰ ਦੀ ਰਹਿਣ ਵਾਲੀ ਸਾਢੇ 3 ਫੁੱਟ ਦੀ ਸੁਪ੍ਰੀਤ ਕੌਰ ਨਾਲ ਵਿਆਹ ਹੋਇਆ ਹੈ। ਸੁਪ੍ਰੀਤ ਕੌਰ ਕੈਨੇਡਾ ਵਿਚ ਰਹਿੰਦੀ ਹੈ। ਵਿਆਹ ਲਈ ਉਹ ਆਪਣੇ ਘਰ ਜਲੰਧਰ ਆਈ ਸੀ। ਦੋਵਾਂ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਚ ਫੇਰੇ ਲਏ।
ਵਿਆਹ ਦੇ ਬਾਅਦ ਡਾਂਸ ਕਰਦੇ ਹੋਏ ਦਾ ਵੀਡੀਓ ਸਾਹਮਣੇ ਆਇਆ ਹੈ। ਅੱਜ ਦੋਵਾਂ ਦੀ ਰਿਸੈਪਸ਼ਨ ਪਾਰਟੀ ਹੈ। ਦੋਵਾਂ ਦੀ ਮੁਲਾਕਾਤ ਫੇਸਬੁੱਕ ਉਤੇ ਹੋਈ ਸੀ। ਡੇਢ ਸਾਲ ਡੇਟ ਕਰਨ ਦੇ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।
ਪੋਲਾ ਮਲਿਕ ਕੁਰੂਕਸ਼ੇਤਰ ਦੇ ਉਪਮੰਡਲ ਪਿਹੋਵਾ ਦੇ ਸਾਰਸਾ ਪਿੰਡ ਦਾ ਰਹਿਣ ਵਾਲਾ ਹੈ। ਪੋਲਾ ਕੋਲ ਲਗਭਗ 5 ਏਕੜ ਜ਼ਮੀਨ ਹੈ ਜਿਸ ‘ਤੇ ਉਹ ਖੇਤੀਬਾੜੀ ਕਰਦਾ ਹੈ। ਉਸ ਦਾ ਇਕ ਛੋਟਾ ਭਰਾ ਰਾਹੁਲ ਮਲਿਕ ਵੀ ਹੈ। ਪੋਲਾ ਮਲਿਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਉਸ ਦੇ ਫੇਸਬੁੱਕ ‘ਤੇ 17 ਹਜ਼ਾਰ ਫਾਲੋਅਰ ਹਨ। ਉਹ ਰੀਲਸ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦਾ ਹੈ।
ਵਿਆਹ ਤੋਂ ਪਹਿਲਾਂ ਸੁਪ੍ਰੀਤ ਕਈ ਵਾਰ ਪੋਲਾ ਮਲਿਕ ਨੂੰ ਮਿਲਣ ਲਈ ਉਸ ਦੇ ਪਿੰਡ ਵੀ ਆਈ ਤਾਂ ਕਿ ਉਹ ਉਸ ਦੇ ਪਰਿਵਾਰ ਬਾਰੇ ਜਾਣ ਸਕੇ। ਬਾਅਦ ਵਿਚ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਉਨ੍ਹਾਂ ਨੇ ਆਪਣੇ-ਆਪਣੇ ਮਾਤਾ-ਪਿਤਾ ਨਾਲ ਵਿਆਹ ਦੀ ਗੱਲ ਕੀਤੀ ਜਿਸ ਦੇ ਬਾਅਦ ਦੋਵਾਂ ਦੇ ਘਰਵਾਲੇ ਵਿਆਹ ਲਈ ਰਾਜੀ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
