ਅਰਵਿੰਦ ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ਨੂੰ ਵੇਖਣ ਲਈ ਗੁਜਰਾਤ ਭਾਜਪਾ ਦਾ ਇੱਕ ਵਫਦ, ਜਿਨ੍ਹਾਂ ਵਿੱਚ ਕਈ ਸੀਨੀਅਰ ਲੀਡਰ ਸ਼ਾਮਲ ਹਨ, ਮੰਗਵਾਰ ਨੂੰ ਕੌਮੀ ਰਾਜਧਾਨੀ ਦਿੱਲੀ ਪਹੁੰਚਿਆ ਤੇ ਕੁਝ ਸਕੂਲਾਂ ਤੇ ਮੁਹੱਲਾ ਕਲੀਨਿਕ ਵੇਖੇ, ਜਿਸ ‘ਤੇ ਅਰਵਿੰਦ ਕੇਜਰੀਵਾਲ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਦਿੱਲੀ ਦੀ ਸ਼ਾਨਦਾਰ ਸਿੱਖਿਆ ਤੇ ਸਿਹਤ ਵਿਵਸਥਾ ਤੋਂ ਸਿੱਖ ਕੇ ਉਹ ਗੁਜਰਾਤ ਵਿੱਚ ਵੀ ਸੁਧਾਰ ਕਰਨਗੇ ਅਸੀਂ ਸਾਰੇ ਇੱਕ-ਦੂਜੇ ਤੋਂ ਸਿੱਖਾਂਗੇ ਤਾਂ ਹੀ ਭਾਰਤ ਅੱਗੇ ਵਧੇਗਾ।
ਦੱਸ ਦੇਈਏ ਕਿ ਗੁਜਰਾਤ ਬੀਜੇਪੀ ਦਾ 17 ਮੈਂਬਰੀ ਡੈਲੀਗੇਸ਼ਨ ਅੱਜ ਲਗਾਤਾਰ ਦੂਜੇ ਦਿਨ ਰਾਜਧਾਨੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਦਾ ਨਰੀਖਣ ਕਰ ਰਿਹਾ ਹੈ, ਜਿਸ ਤੋਂ ਬਾਅਦ ਅੱਜ ਸ਼ਾਮ 4 ਵਜੇ ਦਿੱਲੀ ਬੀਜੇਪੀ ਦੇ ਸੂਬਾ ਦਫਤਰ ਵਿੱਚ ਇੱਕ ਵੱਡੀ ਪ੍ਰੈੱਸ ਕਾਨਫਰੰਸ ਕਰਕੇ ਗੁਜਰਾਤ ਬੀਜੇਪੀ ਦਾ ਡੈਲੀਗੇਸ਼ਨ ਦਿੱਲੀ ਮਡਾਲ ਦਾ ਸੱਚ ਸਾਰਿਆਂ ਦੇ ਸਾਹਮਣੇ ਰਖੇਗਾ।
ਬੀਤੇ ਦਿਨ ਗੁਜਰਾਤ ਬੀਜਪੀ ਡੈਲੀਗੇਸ਼ਨ ਵੱਲੋਂ ਤੁਗਲਕਾਬਾਦ ਓਖਲਾ ਸਲੱਮ ਏਰੀਆ ਅਤੇ ਭਾਟੀ ਮਾਈਨਸ ਏਰੀਆ ਦਾ ਨਰੀਖਣ ਕੀਤਾ। ਦਿੱਲੀ ਬੀਜੇਪੀ ਦੇ ਸਾਂਸਦ ਮਨੋਜ ਤਿਵਾਰੀ ਤੇ ਬੁਲਾਰੇ ਆਦਿਤਯ ਝਾਅ ਗੁਜਰਾਤ ਡੈਲੀਗੇਸ਼ਨ ਦੇ ਨਲਾ ਰਹਿ ਕੇ ਦਿੱਲੀ ਸਰਕਾਰ ਦੇ ਕੰਮ ਨਾਲ ਰੂਬਰੂ ਕਰਵਾਉਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਗੂਜਰਾਤ ਬੀਜੇਪੀ ਵਫਦ ਨੇ ਕੱਲ੍ਹ ਦਿੱਲੀ ਦੇ ਕਈ ਸਕੂਲ ਤੇ ਮੁਹੱਲਾ ਕਲੀਨਿਕ ਵੀ ਵੇਖੇ। ਗੁਜਰਾਤ ਡੈਲੀਗੇਸ਼ਨ ਦਿੱਲੀ ਵਿੱਚ ਦੋ ਦਿਨਾ ਦੇ ਦੌਰੇ ‘ਤੇ ਹੈ, ਇਸ ਤੋਂ ਬਾਅਦ ਪੂਰੀ ਰਿਪੋਰਟ ਗੁਜਰਾਤ ਬੀਜੇਪੀ ਇੱਕ ਪ੍ਰੈੱਸ ਕਾਨਫਰੰਸ ਕਰਕੇ ਰਖੇਗੀ।