gurdaas maan in trouble : ਸ਼੍ਰੀ ਗੁਰੂ ਅਮਰਦਾਸ ਜੀ ‘ਤੇ ਵਿਵਾਦਤ ਟਿੱਪਣੀਆਂ ਦੇ ਮਾਮਲੇ ਵਿੱਚ, ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਂ ਜ਼ਮਾਨਤ’ ਤੇ ਫੈਸਲਾ ਬੁੱਧਵਾਰ ਯਾਨੀ ਅੱਜ ਸੀ । ਜਿਸ ਤੇ ਅੱਜ ਫੈਂਸਲਾ ਹੋਇਆਹੈ ਕਿ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਿਸ਼ ਕਰ ਦਿੱਤੀ ਗਈ ਹੈ। ਇਸ ਦੇ ਚਲਦੇ ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਕੋਰਟ ਦੇ ਵਿੱਚ ਕੱਲ੍ਹ ਸੁਣਵਾਈ ਸੀ ਪਰ ਜੱਜ ਵਲੋਂ ਫੈਂਸਲਾ ਨਹੀਂ ਸੀ ਸੁਣਾਇਆ ਗਿਆ। ਪਰ ਅੱਜ ਜੋ ਫੈਂਸਲਾ ਆਇਆ ਹੈ ਗੁਰਦਾਸ ਮਾਨ ਦੇ ਖਿਲਾਫ ਹੈ। ਦਰਅਸਲ ਮਾਮਲਾ ਇਹ ਹੈ ਕਿ 20 ਅਗਸਤ ਨੂੰ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸਾਲਾਨਾ ਮੇਲੇ ਵਿੱਚ ਗੁਰਦਾਸ ਮਾਨ ਨੇ ਡੇਰੇ ਦੇ ਸ਼ਾਸਕ ਲਾਡੀ ਸ਼ਾਹ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ।ਜਿਸ ਕਾਰਨ ਸਿੱਖ ਜਥੇਬੰਦੀਆਂ ਨਾਰਾਜ਼ ਹੋ ਗਈਆਂ, ਪਰ ਮਾਨ ਨੇ ਵੀਡੀਓ ਜਾਰੀ ਕਰਕੇ ਇਸ ਲਈ ਮੁਆਫੀ ਮੰਗ ਲਈ।
ਮੰਗਲਵਾਰ ਨੂੰ ਸੁਣਵਾਈ ਦੌਰਾਨ ਸਿੱਖ ਸੰਗਠਨਾਂ ਦੇ ਵਕੀਲਾਂ ਪਰਮਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਮਾਨ ਨੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਮੇਲੇ ਵਿੱਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਨੇ ਡੇਰੇ ਦੇ ਗੱਦੀ ਲਾਡੀ ਸ਼ਾਹ ਨੂੰ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਦੱਸਿਆ, ਜਿਸ ਨਾਲ ਨਾ ਸਿਰਫ ਪੰਜਾਬ ਅਤੇ ਦੇਸ਼ ਬਲਕਿ ਵਿਸ਼ਵ ਦੇ ਹਰ ਕੋਨੇ ਵਿੱਚ ਰਹਿਣ ਵਾਲੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।