Guru Randhawa’s song: ਕੋਰੋਨਾ ਵਾਇਰਸ’ ਦੇ ਚਲਦਿਆਂ ਪੂਰੇ ਦੇਸ਼ ਵਿਚ 21 ਦਿਨ ਦਾ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋਰੋਨਾ ਵਾਇਰਸ’ ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿਚ ਇਸ ਵਾਇਰਸ ਦੀ ਲਪੇਟ ਕਾਫੀ ਲੋਕ ਆ ਚੁੱਕੇ ਹਨ ਅਤੇ ਕਈ ਲੋਕ ਜਾਨ ਗੁਆ ਚੁੱਕੇ ਹਨ। ਕਈ ਪੰਜਾਬੀ ਗਾਇਕਾਂ ਨੇ ਇਸ ਵਾਇਰਸ ‘ਤੇ ਗੀਤ ਵੀ ਕੱਢੇ ਹਨ । ਹੁਣ ਪੰਜਾਬ ਦੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨੇ ਵੀ ਕੋਰੋਨਾ ਵਾਇਰਸ ‘ਤੇ ਗੀਤ ਕੱਢਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤਾਂ ਦਾ ਜ਼ਿਕਰ ਕੀਤਾ ਹੈ । ਗੁਰੂ ਰੰਧਾਵਾ ਆਪਣੇ ਨਵੇਂ ਧਾਰਮਿਕ ਗੀਤ ‘ਸਤਿਨਾਮ ਵਾਹਿਗੁਰੂ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ । ਇਸ ਧਾਰਮਿਕ ਗੀਤ ਦੇ ਬੋਲ Traditional ਰੱਖੇ ਗਏ ਨੇ ਤੇ ਗੁਰੂ ਰੰਧਾਵਾ ਆਪਣੀ ਰੂਹਾਨੀ ਆਵਾਜ਼ ਦੇ ਨਾਲ ਇਸ ਨੂੰ ਗਾਇਆ ਹੈ । ‘ਸਤਿਨਾਮ ਵਾਹਿਗੁਰੂ’ ਦਾ ਜਾਪ ਮਨ ਤੇ ਰੂਹ ਨੂੰ ਅਲੌਕਿਕ ਸ਼ਾਂਤੀ ਦੇ ਰਿਹਾ ਹੈ । ਇਸ ਧਾਰਮਿਕ ਗੀਤ ਨੂੰ ਮਿਊਜ਼ਿਕ ਵੀ(Vee) ਨੇ ਦਿੱਤਾ ਹੈ । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।
ਗੁਰੂ ਹੁਣ ਸਿਰਫ ਪੰਜਾਬ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਸੁਪਰਸਟਾਰ ਬਣ ਚੁੱਕੇ ਹਨ। ਗੁਰੂ ਨੂੰ ਬਾਲੀਵੁਡ ਤੇ ਹਾਲੀਵੁਡ ‘ਚ ਵੀ ਕਾਫੀ ਪ੍ਰਸਿੱਧੀ ਮਿਲੀ ਹੈ। ਗੁਰੂ ਰੰਧਾਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਗੁਰੂ ਰੰਧਾਵਾ ਦੀ ਗਾਇਕੀ ਦੇ ਲੋਕ ਕਾਇਲ ਹਨ। ਤੁਹਾਨੂੰ ਦਸ ਦੇਈਏ ਕਿ ਗੁਰੂ ਨੇ ਹਾਲੀਵੁਡ ‘ਚ ਵੀ ਕਈ ਗੀਤ ਗਾਏ ਹਨ। ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਬਿਨਾ ਕਈ ਹੋਰ ਵੀ ਗੁਰੂ ਰੰਧਵਾ ਦੇ ਗਾਣੇ ਸੁਪਰਹਿੱਟ ਰਹੇ ਹਨ ਜਿਵੇਂ ਕਿ ਲਾਹੌਰ, ਇਸ਼ਕ ਤੇਰਾ,ਹਾਈ ਰੇਟਡ ਗੱਬਰੂ ਡਾਊਨਟਾਊਨ ਆਦਿ ਸੁਪਰਹਿੱਟ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵਧੀਆ ਨਾਮ ਬਣਾ ਚੁੱਕੇ ਹਨ।