Gym and Yoga Centers : ਪੰਜਾਬ ਸਰਕਾਰ ਵੱਲੋਂ ਅਨਲੌਕ-3 ਦੌਰਾਨ ਸੂਬਾ ਵਾਸੀਆਂ ਨੂੰ ਕੁਝ ਹੋਰ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਕੁਝ ਪਾਬੰਦੀਆਂ ਵੀ ਜਾਰੀ ਰਹਿਣਗੀਆਂ। ਇਸ ਦੌਰਾਨ ਸਰਕਾਰ ਨੇ ਯੋਗਾ ਸੈਂਟਰ ਤੇ ਜਿਮ ਨੂੰ 5 ਅਗਸਤ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਪਹਿਲਾਂ ਵਾਂਗ ਜਾਰੀ ਰਹੇਗਾ ਪਰ ਇਸ ਦਾ ਸਮਾਂ ਹੁਣ ਬਦਲ ਕੇ 11 ਤੋਂ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ, ਜੋਕਿ ਪਹਿਲਾਂ 10 ਤੋਂ ਸਵੇਰੇ 5 ਵਜੇ ਤੱਕ ਸੀ। ਕੰਟੇਨਮੈਂਟ ਜ਼ੋਨ ਵਿਚ ਲੌਕਡਾਉਨ ਜਾਰੀ ਰਹੇਗਾ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 10 ਵਜੇ ਤੱਕ ਖੁੱਲ੍ਹੇ ਰਹਿਣਗੇ, ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ 8 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਮੌਲ ਦੇ ਅੰਦਰ ਦੇ ਰੈਸਟੋਰੈਂਟ 10 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ।
ਇਸ ਦੌਰਾਨ ਸਕੂਲ, ਕਾਲਜ ਅਤੇ ਸਿੱਖਿਅਕ ਸੰਸਥਾਵਾਂ 31 ਅਗਸਤ ਤੱਕ ਬੰਦ ਰਹਿਣਗੀਆਂ। ਪੰਜਾਬ ਤੋਂ ਇੰਟਰਨੈਸ਼ਨਲ ਯਾਤਰਾ ’ਤੇ ਵੀ ਪਾਬੰਦੀ ਰਹੇਗੀ। ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰ, ਅਸੈਂਬਲੀ ਹਾਲ ਅਤੇ ਭੀੜ ਵਾਲੀਆਂ ਸਾਰੀਆਂ ਥਾਵਾਂ ਬੰਦ ਰਹਿਣਗੀਆਂ। ਸਮਾਜਿਕ, ਸਿਆਸੀ, ਮਨੋਰੰਜਨ, ਸੱਭਿਆਚਾਰ ਆਦਿ ਸਮਾਗਮ ਬੰਦ ਰਹਿਣਗੇ। ਵਿਆਹ-ਸ਼ਾਦੀ ਵਿਚ ਪਹਿਲਾਂ ਵਾਂਗ ਹੀ 30 ਲੋਕ ਹੀ ਸ਼ਾਮਲ ਹੋ ਸਕਦੇ ਹਨ ਜਦਕਿ ਅੰਤਿਮ ਸੰਸਕਾਰ ਵਿਚ 20 ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਕਿਸੇ ਵੀ ਸਮੇਂ ਸੰਸਥਾਵਾਂ ਵਿਚ 20 ਤੋਂ ਵੱਧ ਲੋਕ ਸ਼ਾਮਲ ਨਹੀਂ ਹੋਣਗੇ। ਸਰਕਾਰ ਵੱਲੋਂ ਲੰਗਰ ਪ੍ਰਸ਼ਾਦ ਦੀ ਇਜਾਜ਼ਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਰੈਸਟੋਰੈਂਟ ਨੂੰ ਪਹਿਲਾਂ ਹੀ 10 ਵਜੇ ਤੱਕ ਖੋਲ੍ਹੇ ਜਾਣ ਦੀ ਇਜਾਜ਼ਤ ਹੈ, ਜੋਕਿ ਜਾਰੀ ਰਹੇਗੀ ਪਰ ਉਸ ਵਿਚ 50 ਫੀਸਦੀ ਲੋਕ ਹੀ ਸ਼ਾਮਲ ਹੋ ਸਕਣਗੇ। ਬਾਰ ਬੰਦ ਰਹਿਣਗੇ ਅਤੇ ਵਿਾਹ-ਸ਼ਾਦੀ ’ਚ ਸ਼ਰਾਬ ਪਰੋਸੀ ਜਾ ਸਕਦੀ ਹੈ। ਸ਼ਾਪਿੰਗ ਮਾਲ ਮੌਲ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਮੌਲ ਦੇ ਅੰਦਰ ਦੇ ਰੈਸਟੋਰੈਂਟ 10 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ। ਐਤਵਾਰ ਨੂੰ ਸਿਰਫ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਦੀਆਂ ਹਨ ਅਤੇ ਰੈਸਟੋਰੈਂਟ ਤੇ ਸ਼ਰਾਬ ਦਾ ਠੇਕਾ 10 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਇਨ੍ਹਾਂ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਰੱਖੜੀ ਦੇ ਚੱਲਦਿਆਂ 2 ਅਗਸਤ ਨੂੰ ਆ ਰਹੇ ਐਤਵਾਰ ਨੂੰ ਸਾਰੀਆਂ ਦੁਕਾਨਾਂ ਤੇ ਸ਼ਾਪਿੰਗ ਮੌਲ ਖੋਲ੍ਹਣ ਲਈ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਇਜਾਜ਼ਤ ਦਿੱਤੀ ਗਈ ਹੈ।