happy birthday shavinder mahal : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਜਿਹਨਾ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਦੀ ਝੋਲ਼ੀ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਪਾਈਆਂ ਹਨ ਦਾ ਅੱਜ ਜਨਮਦਿਨ ਹੈ। ਆਓ ਉਹਨਾਂ ਦੇ ਜਨਮਦਿਨ ਤੇ ਤੁਹਾਨੂੰ ਉਹਨਾਂ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਦੱਸਦੇ ਹਾਂ। ਸ਼ਵਿੰਦਰ ਮਾਹਲ ਦਾ ਜਨਮ 1957 ਨੂੰ ਰੋਪੜ ਦ ਵਿੱਚ ਹੋਇਆ ਸੀ। ਉਹ ਇੱਕ ਮਸ਼ਹੂਰ ਐਂਕਰ ਅਤੇ ਡਾਇਰੈਕਟਰ ਰਹੇ ਹਨ।
ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀ.ਵੀ ਸੀਰੀਅਲ ਤੋਂ ਕੀਤੀ ਸੀ। ਉਹਨਾਂ ਨੇ ਬਹੁਤ ਸਾਰੇ ਹਿੰਦੀ ਟੀ.ਵੀ ਸੀਰੀਅਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਤੇ ਹੁਣ ਅਸੀਂ ਉਹਨਾਂ ਨੂੰ ਅਕਸਰ ਪੰਜਾਬੀ ਫ਼ਿਲਮਾਂ ਤੇ ਗੀਤਾਂ ਦੇ ਵਿੱਚ ਦੇਖਦੇ ਹਾਂ। ਉਹਨਾਂ ਦੀਆਂ ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ ਜਿਵੇ ਕਿ – ਬਾਗੀ ਸੂਰਮੇ , ਪੁੱਤ ਸਰਦਾਰਾ ਦੇ , ਮੈਂ ਮਾਂ ਪੰਜਾਬ ਦੀ , ਜੱਗ ਜਿਓਂਦਿਆਂ ਦੇ ਮੇਲੇ , ਜਿਹਨੇ ਮੇਰਾ ਦਿਲ ਲੁਟਿਆ , ਯਾਰ ਅਣਮੁੱਲੇ , ਵੈਲਕਮ ਟੂ ਪੰਜਾਬ, ਪੰਜਾਬ ਬੋਲਦਾ ਹੈ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਜਿਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ।
ਦੱਸਣਯੋਗ ਹੈ ਕਿ ਉਹਨਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਦੇ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਤੇ ਵੀ ਅੱਜ ਉਹਨਾਂ ਦੇ ਜਨਮਦਿਨ ਤੇ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ ਤੇ ਉਹਨਾਂ ਦੀ ਲੰਬੀ ਉਮਰ ਦੀ ਅਰਦਾਸ ਕਰ ਰਹੇ ਹਨ।