Harbhajan terms Greg Chappell: ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਟੀਮ ਦੇ ਸਾਬਕਾ ਕੋਚ ਗ੍ਰੇਗ ਚੈਪਲ ਦੇ ਕਾਰਜਕਾਲ ਨੂੰ ਭਾਰਤੀ ਕ੍ਰਿਕਟ ਦਾ ਸਭ ਤੋਂ ਖਰਾਬ ਦੌਰ ਦੱਸਿਆ ਹੈ । ਚੈਪਲ ਨੇ ਇਕ ਸ਼ੋਅ ਦੌਰਾਨ ਕਿਹਾ ਸੀ ਕਿ ਧੋਨੀ ਨੂੰ ਹਰ ਵਾਰ ਗੇਂਦ ਨੂੰ ਬਾਊਂਡਰੀ ਪਾਰ ਕਰ ਪਹੁੰਚਾਉਣ ਦੀ ਵਜਾਏ ਹੇਠਾ ਖੇਡਣਾ ਚਾਹੀਦਾ ਹੈ । ਜਿਸ ਤੋਂ ਬਾਅਦ ਚੈਪਲ ਦੇ ਇਸ ਬਿਆਨ ‘ਤੇ ਹਰਭਜਨ ਸਿੰਘ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਧੋਨੀ ਨੂੰ ਸ਼ਾਟ ਨੀਚੇ ਰੱਖਣ ਦੀ ਸਲਾਹ ਇਸ ਲਈ ਦਿੱਤੀ ਕਿਉਂਕਿ ਕੋਚ ਸਾਰਿਆਂ ਨੂੰ ਮੈਦਾਨ ਤੋਂ ਬਾਹਰ ਭੇਜ ਰਿਹਾ ਸੀ। ਉਨ੍ਹਾਂ ਨੇ ਹੈਸ਼ਟੈਗ ਦੀ ਵਰਤੋਂ ਕਰਦਿਆਂ ਲਿਖਿਆ- ਚੈਪਲ ਦੇ ਕਾਰਜਕਾਲ ਵਿਚ ਭਾਰਤੀ ਕ੍ਰਿਕਟ ਦਾ ਸਭ ਤੋਂ ਭੈੜਾ ਸਮਾਂ (#
ਚੈਪਲ ਨੇ ਕਿਹਾ, ‘ਮੈਨੂੰ ਯਾਦ ਹੈ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਬੱਲੇਬਾਜ਼ੀ ਕਰਦੇ ਵੇਖਿਆ, ਮੈਂ ਹੈਰਾਨ ਰਹਿ ਗਿਆ ਸੀ । ਉਸ ਸਮੇਂ ਉਹ ਭਾਰਤ ਦਾ ਸਭ ਤੋਂ ਚਮਕਦਾਰ ਕ੍ਰਿਕਟਰ ਸੀ। ਉਹ ਗੇਂਦ ਨੂੰ ਕਾਫ਼ੀ ਵੱਖਰੀਆਂ ਥਾਵਾਂ ‘ਤੇ ਮਾਰਦਾ ਸੀ। ਸਾਰੇ ਬੱਲੇਬਾਜ਼ਾਂ ਵਿਚੋਂ ਜੋ ਮੈਂ ਦੇਖਿਆ ਹੈ, ਉਹ ਸਭ ਤੋਂ ਸ਼ਕਤੀਸ਼ਾਲੀ ਹੈ। ਚੈਪਲ 2005 ਤੋਂ 2007 ਤੱਕ ਭਾਰਤੀ ਟੀਮ ਦੇ ਕੋਚ ਸਨ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਵਿਵਾਦਾਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਕਈ ਸੀਨੀਅਰ ਖਿਡਾਰੀਆਂ ਨਾਲ ਮਤਭੇਦ ਸਨ, ਜਿਸ ਵਿੱਚ ਤਤਕਾਲੀ ਕਪਤਾਨ ਅਤੇ ਮੌਜੂਦਾ ਸਮੇਂ ਵਿੱਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਵੀ ਸ਼ਾਮਿਲ ਸਨ।
ਚੈਪਲ ਨੇ ਕਿਹਾ, ‘ਮੈਨੂੰ ਸ਼੍ਰੀਲੰਕਾ ਖਿਲਾਫ ਉਸ ਦੀ 183 ਦੌੜਾਂ ਦੀ ਪਾਰੀ ਯਾਦ ਹੈ । ਉਸ ਸਮੇਂ ਉਸ ਦੀ ਸ਼ਕਤੀਸ਼ਾਲੀ ਬੱਲੇਬਾਜ਼ੀ ਸ਼ਾਨਦਾਰ ਸੀ। ਅਗਲਾ ਮੈਚ ਪੁਣੇ ਵਿੱਚ ਸੀ ਅਤੇ ਮੈਂ ਧੋਨੀ ਨੂੰ ਕਿਹਾ, ਤੁਸੀਂ ਹਰ ਗੇਂਦ ਨੂੰ ਬਾਉਂਡਰੀ ਪਾਰ ਕਰਨ ਦੀ ਬਜਾਏ ਸ਼ਾਟ ਨੀਚੇ ਰੱਖ ਕੇ ਕਿਉਂ ਨਹੀਂ ਖੇਡਦੇ। ਅਗਲੇ ਮੈਚ ਵਿੱਚ ਅਸੀਂ ਲਗਭਗ 260 ਦੇ ਟੀਚੇ ਦਾ ਪਿੱਛਾ ਕਰ ਰਹੇ ਸੀ ਅਤੇ ਚੰਗੀ ਸਥਿਤੀ ਵਿੱਚ ਸੀ। ਉਹ ਉਸ ਤੋਂ ਉਲਟ ਬੱਲੇਬਾਜ਼ੀ ਕਰ ਰਿਹਾ ਸੀ ਜਿਸ ਤਰ੍ਹਾਂ ਧੋਨੀ ਨੇ ਕੁਝ ਦਿਨ ਪਹਿਲਾਂ ਬੱਲੇਬਾਜ਼ੀ ਕੀਤੀ ਸੀ।