Hardware warehouse elevator : ਜਲੰਧਰ ਦੇ ਭਗਤ ਸਿੰਘ ਚੌਕ ’ਚ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਇਥੇ ਦੀ ਇੱਕ ਬਿਲਡਿੰਗ ਵਿੱਚ ਲਿਫਟ ਡਿੱਗਣ ਨਾਲ ਇੱਕ ਵਰਕਰ ਉਸ ਦੇ ਥੱਲੇ ਆ ਗਿਆ। ਇਹ ਹਾਦਸਾ ਕਪੂਰ ਹਾਰਡਵੇਅਰ ਦੇ ਗੁਦਾਮ ਵਿੱਚ ਵਾਪਰਿਆ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇਕ ਹੋਰ ਜ਼ਖਮੀ ਹੋ ਗਿਆ ਹੈ। ਜ਼ਖਮੀ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਥੇ ਦੇਸੀ ਜੁਗਾੜ ਨਾਲ ਇਹ ਲਿਫਟ ਚਲਾਈ ਜਾ ਰਹੀ ਸੀ। ਜਦੋਂ ਸਵੇਰੇ ਤਕਰੀਬਨ ਦਸ ਵਜੇ ਲਿਫਟ ਡਿੱਗ ਪਈ ਤਾਂ ਉਥੇ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ ਉਸਦੇ ਆਸ ਪਾਸ ਦੇ ਲੋਕ ਡਰ ਗਏ। ਮਰਨ ਵਾਲਾ 25 ਸਾਲਾ ਰਾਜੂ ਸੀ ਜੋ ਗੋਦਾਮ ਵਿਚ ਹੀ ਇਕ ਲੇਬਰ ਵਜੋਂ ਕੰਮ ਕਰਦਾ ਸੀ। ਉਹ ਰਾਜਪੁਰਾ ਦਾ ਰਹਿਣ ਵਾਲਾ ਸੀ ਅਤੇ ਕਾਫ਼ੀ ਸਮੇਂ ਤੋਂ ਦੁਕਾਨ ‘ਤੇ ਕੰਮ ਕਰਦਾ ਸੀ। ਸ਼ਨੀਵਾਰ ਨੂੰ ਉਸ ਨੂੰ ਲਿਫਟ ਟੁੱਟਣ ’ਤੇ ਉਹ ਇਸ ਦੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਬੇਵਕਤੀ ਮੌਤ ਹੋ ਗਈ।
ਸਵੇਰੇ 10 ਵਜੇ ਰਾਜੂ ਲਿਫਟ ਦੀ ਤਾਰ ਟੁੱਟਣ ਨਾਲ ਉਸ ਦੀ ਲਪੇਟ ਵਿੱਚ ਆ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਉਸ ਨੂੰ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।