ਅੱਜ ਪੂਰੇ ਦੇਸ਼ ‘ਚ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਆਪਣੇ ਪਿਤਾ ਨੂੰ ਯਾਦ ਕੀਤਾ। ਪਿਤਾ ਦਿਵਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ।
ਪਿਤਾ ਦਿਵਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਪੋਸਟ ਸਾਂਝੀ ਕਰ ਕੇ ਲਿਖਿਆ, ”ਮਾਂ ਜਿੱਥੇ ਬੱਚੇ ਨੂੰ ਜਨਮ ਦਿੰਦੀ ਹੈ ਉੱਥੇ ਕਿਸੇ ਬੱਚੇ ਦੀ ਜ਼ਿੰਦਗੀ ਨੂੰ ਨਿਖਾਰਨ ਅਤੇ ਸਹੀ ਦਿਸ਼ਾ ਦੇਣ ਵਿੱਚ ਪਿਤਾ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਮੇਰੇ ਜੀਵਨ ਦੇ ਮੁੱਢਲੇ ਵਰ੍ਹਿਆਂ ਵਿੱਚ ਮੇਰੇ ਪੇਕੇ ਘਰ ਵਿੱਚ ਮੇਰੇ ਪਿਤਾ ਜੀ ਨੇ ਮੈਨੂੰ ਗੁਰਬਾਣੀ ਨਾਲ ਜੋੜ ਕੇ ਗੁਰਮਤਿ ਮੁਤਾਬਕ ਜੀਵਨ ਜਿਊਣਾ ਸਿਖਾਇਆ ਅਤੇ ਸਹੁਰੇ ਘਰ ਵਿੱਚ ਆ ਕੇ ਮੈਨੂੰ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਲੋਕ ਸੇਵਾ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੱਤੀ।”
ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਗੇ ਲਿਖਿਆ ਕਿ ਮੇਰੇ ਦੋਨੋ ਪਿਤਾ ਜੀਆਂ ਦਾ ਜੀਵਨ ਮੇਰੇ ਵਾਸਤੇ ਲੋਕ ਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣ ਲਈ ਇਕ ਪ੍ਰੇਰਕ ਸ਼ਕਤੀ ਬਣਿਆ ਹੈ। ਮੈਂ ਅੱਜ ਪਿਤਾ ਦਿਵਸ ਮੌਕੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਨਮਨ ਕਰਦੀ ਹੋਈ ਕੁੱਲ ਦੁਨੀਆ ਦੇ ਹਰ ਪਿਤਾ ਨੂੰ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਭੇਂਟ ਕਰਦੀ ਹਾਂ।
ਇਹ ਵੀ ਪੜ੍ਹੋ : ਅਮਰੀਕਾ : ਲਾਸ ਏਂਜਲਸ ‘ਚ ਹੋਈ ਗੋਲੀਬਾਰੀ, ਇੱਕ ਨਾਬਾਲਗ ਸਣੇ 8 ਲੋਕ ਜ਼ਖਮੀ
ਇਸ ਦੇ ਨਾਲ ਹੀ ਬੀਬੀ ਬਾਦਲ ਵੱਲੋਂ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪਿਤਾ ਸਨ। ਪਿਛਲੇ ਕਈ ਦਹਾਕਿਆਂ ਤੋਂ ਇਸ ਪਰਿਵਾਰ ਵਿਚ ਰਹਿ ਕੇ ਮੈਂ ਵੇਖਿਆ ਕਿ ਬਾਦਲ ਸਾਬ੍ਹ ਦਾ ਇਕੋ ਨਿਸ਼ਾਨਾ ਹੁੰਦਾ ਸੀ ਕਿ ਮੇਰਾ ਹਰ ਇਕ ਦਿਨ, ਹਰ ਇਕ ਪਲ ਅਤੇ ਇਹ ਸਾਰਾ ਜੀਵਨ ਮੈਂ ਆਪਣੇ ਵਾਸਤੇ ਕਿਵੇਂ ਅਰਪਿਤ ਕਰ ਸਕਦਾ ਹਾਂ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ।
ਵੀਡੀਓ ਵਿੱਚ ਉਨ੍ਹਾਂ ਕਿਹਾ – ਅੱਜ ਡੈਡੀ ਜੀ ਨੂੰ ਇਸ ਪਿਤਾ ਦਿਵਸ ਮੌਕੇ ਮੈਂ ਨਮਨ ਵੀ ਕਰਦੀ ਹਾਂ ਅਤੇ ਯਾਦ ਵੀ ਕਰਦੀ ਹੈ ਤੇ ਉਨ੍ਹਾਂ ਵਰਗੇ ਹਰ ਇਕ ਪਰਿਵਾਰ ਵਿਚ ਬੈਠੇ ਉਹ ਪਿਤਾ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਕ ਪ੍ਰੇਰਣਾ ਦਿੱਤੀ ਹੈ, ਇਕ ਰੋਲ ਮਾਡਲ ਬਣ ਕੇ ਰਾਹ ਵਿਖਾਇਆ ਹੈ, ਉਨ੍ਹਾਂ ਸਾਰਿਆਂ ਨੂੰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੀ ਹਾਂ।
ਵੀਡੀਓ ਲਈ ਕਲਿੱਕ ਕਰੋ -: