ਹਰਿਆਣਾ ਵਿਚ ਮੁੱਖ ਮੰਤਰੀ ਦਫਤਰ ਤੇ ਸਕੱਤਰੇਤ ਨੂੰ ਅੱਜ ਦੁਪਹਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਈ-ਮੇਲ ਰਾਹੀਂ ਭੇਜੀ ਗਈ। ਇਸ ਦੇ ਬਾਅਦ ਤੋਂ ਉਦਯੋਗ ਭਵਨ ਦੀ ਸੁਰੱਖਿਆ ਵਿਚ ਤਾਇਨਾਤ CISF ਨੇ ਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਹਰਿਆਣਾ ਸਕੱਤਰੇਤ ਵਿਚ ਤਾਇਨਾਤ CISF, ਚੰਡੀਗੜ੍ਹ ਪੁਲਿਸ ਤੇ ਸੀਆਈਡੀ ਅਲਰਟ ਹੈ। ਪੁਲਿਸ ਧਮਕੀ ਦੇਣ ਵਾਲੇ ਸ਼ਖਸ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਸਕੱਤਰੇਤ ਨੂੰ ਖਾਲੀ ਕਰਾ ਲਿਆ ਹੈ। ਬਿਲਡਿੰਗ ਤੇ ਆਸ-ਪਾਸ ਦੇ ਇਲਾਕੇ ਵਿਚ ਬੰਬ ਤੇ ਡੌਗ ਸਕੁਐਡ ਬੁਲਾ ਕੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜ਼ੀਰਕਪੁਰ ‘ਚ ਬਣੇਗਾ ਸੂਬੇ ਦਾ ਪਹਿਲਾ ਜੰਗਲੀ ਜੀਵ ਕਾਰੀਡੋਰ, ਕੇਂਦਰੀ ਕੈਬਨਿਟ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਇਸ ਤੋਂ ਪਹਿਲਾਂ 27 ਮਈ ਨੂੰ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਲਗਭਗ ਢਾਈ ਘੰਟੇ ਤਕ ਬੰਬ ਤੇ ਡੌਗ ਸਕੁਐਟ ਨਾਲ ਖਾਲੀ ਕਰਾਏ ਗਏ ਪਰਿਸਰ ਦੀ ਜਾਂਚ ਕੀਤੀ ਗਈ। ਕੋਰਟ ਦੀ ਕਾਰਵਾਈ ਵੀ 2 ਵਜੇ ਤੱਕ ਮੁਲਤਵੀ ਕੀਤੀ ਗਈ। ਹਾਲਾਂਕਿ ਜਾਂਚ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਤੇ 2 ਵਜੇ ਦੇ ਬਾਅਦ ਹਾਈਕੋਰਟ ਦੇ ਗੇਟ ਖੋਲ੍ਹ ਦਿੱਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
























